ਭੈਣ ਨੇ ਕੀਤਾ ਸੀ ਮਰਜ਼ੀ ਨਾਲ ਵਿਆਹ, ਗੁੱਸੇ ''ਚ ਆਏ ਭਰਾ ਨੇ ਕਰ ਦਿੱਤਾ ਇਹ ਕਾਰਾ

07/10/2017 9:23:28 AM

ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਕਥਿਤ ਤੌਰ 'ਤੇ ਝੂਠੀ ਸ਼ਾਨ ਲਈ ਹੱਤਿਆ ਦੇ ਇਕ ਤਾਜ਼ਾ ਮਾਮਲੇ ਵਿਚ 25 ਸਾਲਾ ਇਕ ਔਰਤ ਨੂੰ ਉਸ ਦੇ ਭਰਾ ਨੇ ਚਾਕੂ ਨਾਲ ਵਾਰ ਕਰ ਕੇ ਮਾਰ ਦਿੱਤਾ। ਮ੍ਰਿਤਕਾ ਦਾ ਭਰਾ ਉਸ ਦੇ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਤੋਂ ਨਾਰਾਜ਼ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਸ ਨੇ ਪਰਿਵਾਰ ਦਾ ਅਪਮਾਨ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੇਰਾਕੋਟ ਇਲਾਕੇ ਵਿਚ ਮਾਰੀ ਗਈ ਔਰਤ ਪਿਛਲੇ ਮਹੀਨੇ ਆਪਣੇ ਪਰਿਵਾਰ ਵਾਲਿਆਂ ਦੀ ਮਰਜ਼ੀ ਖਿਲਾਫ ਇਕ ਵਿਅਕਤੀ ਨਾਲ ਭੱਜ ਗਈ ਸੀ।