'ਕੋਰੋਨਾ ਵਿਰੁੱਧ ਇਹ ਵੈਕਸੀਨ ਅਸਰਦਾਰ, ਪਹਿਲੀ ਡੋਜ਼ ਨਾਲ ਘੱਟ ਹੋਇਆ 50 ਫੀਸਦੀ ਖਤਰਾ'

04/29/2021 8:37:01 PM

ਵਾਸ਼ਿੰਗਟਨ-ਕੋਰੋਨਾ ਮਹਾਮਾਰੀ ਵਿਰੁੱਧ ਫਾਈਜ਼ਰ-ਐਸਟ੍ਰਾਜ਼ੇਨੇਕਾ ਦੀ ਵੈਕਸੀਨ ਬੇਹਦ ਅਸਰਦਾਰ ਸਾਬਤ ਹੋ ਰਹੀ ਹੈ। ਪਹਿਲੀ ਡੋਜ਼ ਲਾਉਣ ਤੋਂ ਬਾਅਦ ਹੀ ਕਰੀਬ 50 ਫੀਸਦੀ ਤੱਕ ਖਤਰਾ ਹੋ ਜਾਂਦਾ ਹੈ। ਬ੍ਰਿਟੇਨ ਦੀ ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਦੀ ਰਿਸਰਚ 'ਚ ਖੁਲਾਸਾ ਹੋਇਆ ਹੈ ਕਿ ਫਾਈਜ਼ਰ ਜਾਂ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਇਕ ਡੋਜ਼ ਜਿਸ ਨੂੰ ਲੱਗੀ ਹੈ, ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ 'ਚ ਇਨਫੈਕਟਿਡ ਹੋਣ ਦੀ ਸੰਭਾਵਨਾ 50 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਰਿਸਰਚ 'ਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਪਹਿਲੀ ਡੋਜ਼ ਲੈਣ ਦੇ ਤਿੰਨ ਹਫਤੇ ਬਾਅਦ ਇਨਫੈਕਟਿਡ ਹੋ ਗਏ ਸਨ, ਉਨ੍ਹਾਂ ਤੋਂ ਵੈਕਸੀਨ ਡੋਜ਼ ਨਾ ਲੈਣ ਵਾਲੇ ਘਰ ਦੇ ਮੈਂਬਰਾਂ ਦੇ ਇਨਫੈਕਟਿਡ ਹੋਣ ਦੀ ਸੰਭਾਵਨਾ 38 ਤੋਂ 49 ਫੀਸਦੀ ਘੱਟ ਸੀ।

ਇਹ ਵੀ ਪੜ੍ਹੋ-ਪਾਕਿ 'ਚ ਲੱਗ ਸਕਦੈ ਲਾਕਡਾਊਨ, ਵੈਕਸੀਨ ਦੀ ਘਾਟ ਕਾਰਣ ਪ੍ਰਾਈਵੇਟ ਕੇਂਦਰ ਵੀ ਬੰਦ

ਵੈਕਸੀਨ ਨਾ ਵਲਾਉਣ ਵਾਲਿਆਂ 'ਚ ਇਨਫੈਕਸ਼ਨ ਫੈਲਣ ਦਾ ਵਧੇਰੇ ਡਰ
ਇਸ ਰਿਸਰਚ ਨਾਲ ਇਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਟੀਕਾ ਲਵਾਉਣ ਤੋਂ ਬਾਅਦ ਤਾਂ ਵਿਅਕਤੀ ਇਨਫੈਕਸ਼ਨ ਤੋਂ ਬਚਦਾ ਹੀ ਹੈ, ਇਸ ਤੋਂ ਇਲਾਵਾ ਉਹ ਦੂਜਿਆਂ ਨੂੰ ਵੀ ਇਨਫੈਕਟਿਡ ਕਰਨ ਤੋਂ ਬਚ ਜਾਂਦਾ ਹੈ। ਭਾਵ ਟੀਕਾ ਲੱਗੇ ਵਿਅਕਤੀ ਵੱਲੋਂ ਵਾਇਰਸ ਨੂੰ ਕਿਸੇ ਦੂਜੇ ਵਿਅਕਤੀ 'ਚ ਪਹੁੰਚਾਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ। ਨਾਲ ਹੀ ਟੀਕਾ ਲੱਗਣ ਨਾਲ ਵਿਅਕਤੀ ਦੇ ਸਵੈ ਵੀ ਇਨਫੈਕਟਿਡ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। 24,000 ਘਰਾਂ 'ਚ 57,000 ਤੋਂ ਵਧੇਰੇ ਲੋਕਾਂ ਨਾਲ ਗੱਲਬਾਤ ਕਰ ਡਾਟਾ ਜੁਟਾਇਆ ਗਿਆ ਹੈ। ਰਿਸਰਚ 'ਚ ਪਾਇਆ ਗਿਆ ਹੈ ਕਿ ਇਕ ਇਨਫੈਕਟਿਡ ਵਿਅਕਤੀ ਨੂੰ ਵੈਕਸੀਨ ਲੱਗੀ ਸੀ ਅਤੇ ਇਸ ਨੂੰ ਲਗਭਗ 10 ਲੱਖ ਬਿਨਾਂ ਵੈਕਸੀਨ ਵਾਲੇ ਕੇਸ ਨਾਲ ਮਿਲਾਇਆ ਗਿਆ। ਜਿਸ 'ਚ ਇਹ ਸਿੱਟਾ ਸਾਹਮਣੇ ਆਇਆ ਕਿ ਪਰਿਵਾਰ 'ਚ ਟ੍ਰਾਂਸਮਿਸ਼ਨ ਜੋਖਿਮ ਵਧਦਾ ਹੈ। ਅਜਿਹੇ 'ਚ ਆਉਣ ਵਾਲੇ ਅਤੇ ਠਹਿਰਣ ਵਾਲੇ ਲੋਕਾਂ ਅਤੇ ਕੈਦੀਆਂ 'ਚ ਇਨਫੈਕਸ਼ਨ ਫੈਲਣ ਦਾ ਵਧੇਰੇ ਖਦਸ਼ਾ ਰਹਿੰਦਾ ਹੈ।

ਇਹ ਵੀ ਪੜ੍ਹੋ-ਅਮਰੀਕੀ ਨੇਵੀ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਚਲਾਈਆਂ ਗੋਲੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar