''ਸੈਨੋਰੀਟਾ'' ਗਾਣਾ ਗਾਉਣ ਵਾਲੀ ਗਾਇਕਾ ਅਵਾਰਡ ਲੈਣ ਸਟੇਜ ''ਤੇ ਪਾ ਕੇ ਜਾਵੇਗੀ ਅੰਡਰਵੇਅਰ

01/24/2020 10:42:52 PM

ਵਾਸ਼ਿੰਗਟਨ - ਦੇਸ਼-ਦੁਨੀਆ ਵਿਚ ਧਮਾਲ ਮਚਾਉਣ ਵਾਲਾ ਅੰਗ੍ਰੇਜ਼ੀ ਗਾਣਾ 'ਸੈਨੋਰੀਟਾ' ਕਦੇ ਨਾ ਕਦੇ ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ। ਮਸ਼ਹੂਰ ਗਾਇਕਾ ਕੈਮਿਲਾ ਕੈਬੇਲੋ ਦਾ ਇਹ ਗਾਣਾ ਯੂ-ਟਿਊਬ 'ਤੇ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਿਆਂ ਗਾਣਿਆਂ ਵਿਚੋਂ ਇਕ ਹੈ। ਸੈਨੋਰੀਟਾ ਗਾਉਣ ਦੀ ਕਾਮਯਾਬੀ ਨੂੰ ਦੇਖਦੇ ਹੋਏ ਇਸੇ ਗਾਇਕਾ ਨੂੰ ਸਭ ਤੋਂ ਵੱਡੇ ਪੁਰਸਕਾਰ ਗ੍ਰੈਮੀ ਅਵਾਰਡ 2020 ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਿਚਾਲੇ ਗਾਇਕਾ ਕੈਮਿਲਾ ਕੈਬੇਲੋ ਅਤੇ ਸ਼ਾਨ ਮੇਂਡਸ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਇਹ ਅਵਾਰਡ ਮਿਲਦਾ ਹੈ ਤਾਂ ਉਹ ਸਟੇਜ 'ਤੇ ਅੰਡਰਵੇਅਰ ਵਿਚ ਉਸ ਨੂੰ ਸਵੀਕਾਰ ਕਰਨਗੇ।

ਸਿੰਗਰ ਨੇ ਕੀਤਾ ਅੰਡਰਵੇਅਰ ਵਿਚ ਅਵਾਰਡ ਲੈਣ ਦਾ ਐਲਾਨ
ਜ਼ਿਕਰਯੋਗ ਹੈ ਕਿ ਸੈਨੋਰੀਟਾ ਗਾਣੇ ਨੇ ਭਾਰਤ ਵਿਚ ਵੀ ਕਾਫੀ ਧਮਾਲ ਮਚਾਈ ਹੋਈ ਹੈ ਅਤੇ ਯੂ-ਟਿਊਬ 'ਤੇ ਇਸ ਨੂੰ 892 ਮਿਲੀਅਨ ਲੋਕਾਂ ਨੇ ਦੇਖਿਆ ਹੈ। ਗਾਣੇ ਨੂੰ ਮਿਲੀ ਇੰਨੀ ਵੱਡੀ ਸਫਲਤਾ ਨਾਲ ਸਿੰਗਰ ਕੈਮਿਲਾ ਕੈਬੇਲੋ ਅਤੇ ਸ਼ਾਨ ਕਾਫੀ ਖੁਸ਼ ਹਨ ਅਤੇ ਸੈਨੋਰੀਟਾ ਦੇ ਗ੍ਰੈਮੀ ਅਵਾਰਡ ਲਈ ਨਾਮਜ਼ਦ ਹੋਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ 7ਵੇਂ ਅਸਮਾਨ 'ਤੇ ਹੈ। ਅਵਾਰਡ ਲਈ ਨਾਮਜ਼ਦ ਹੋਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕੈਮਿਲਾ ਕੈਬੇਲੋ ਅਤੇ ਸ਼ਾਨ ਕੋਫੀ ਨੇ ਕੁਝ ਅਜਿਹਾ ਐਲਾਨ ਕੀਤਾ ਜਿਸ ਤੋਂ ਬਾਅਦ ਉਹ ਚਰਚਾਵਾਂ ਵਿਚ ਹਨ।

3 ਸਾਲ ਪਹਿਲਾਂ ਇਨ੍ਹਾਂ ਨੇ ਕੀਤਾ ਸੀ ਅਜਿਹਾ
ਕੈਮਿਲਾ ਕੈਬੇਲੋ ਅਤੇ ਸ਼ਾਨ ਕੋਫੀ ਨੇ ਆਖਿਆ ਕਿ ਜੇਕਰ ਉਹ ਸੈਨੋਰੀਟਾ ਗਾਣੇ ਲਈ ਗ੍ਰੈਮੀ ਅਵਾਰਡ ਜਿੱਤਦੇ ਹਨ ਤਾਂ ਉਹ ਉਸ ਨੂੰ ਅੰਡਰਵੇਅਰ ਵਿਚ ਸਵੀਕਾਰ ਕਰਨ ਸਟੇਜ 'ਤੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਇਹ ਬਿਆਨ ਮਜ਼ਾਕੀਆ ਅੰਦਾਜ਼ ਵਿਚ ਦਿੱਤਾ ਪਰ ਹੁਣ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ 3 ਸਾਲ ਪਹਿਲਾਂ ਸਿੰਗਰ ਟਾਈਲਰ ਜੋਸੇਫ ਅਤੇ ਜੋਸ਼ ਡੁਨ ਨੇ ਵਟੇਂਸੀ ਵਨ ਪਾਇਟਲਸ ਗਾਉਣ ਲਈ ਗ੍ਰੈਮੀ ਅਵਾਰਡ ਜਿੱਤਿਆ ਸੀ ਅਤੇ ਉਹ ਅੰਡਰਵੇਅਰ ਵਿਚ ਸਟੇਜ 'ਤੇ ਪੁਰਸਕਾਰ ਲੈਣ ਲਈ ਪਹੁੰਚੇ ਸਨ।

26 ਜਨਵਰੀ ਨੂੰ ਹੋਵੇਗਾ ਗ੍ਰੈਮੀ ਅਵਾਰਡ 2020 ਦਾ ਆਯੋਜਨ
ਕੈਮਿਲਾ ਕੈਬੇਲੋ ਨੇ ਇਕ ਇੰਟਰਵਿਊ ਵਿਚ ਮਜ਼ਾਕੀਆ ਅੰਦਾਜ਼ ਵਿਚ ਆਖਿਆ ਕਿ ਜੇਕਰ ਉਹ ਅਵਾਰਡ ਜਿੱਤਦੇ ਹਨ ਤਾਂ ਅਸੀਂ ਵਟੇਂਸੀ ਵਨ ਪਾਇਟਲਸ ਵਾਂਗ ਅੰਡਰਵੇਅਰ ਪਾ ਕੇ ਸਟੇਜ 'ਤੇ ਜਾਣਗੇ, ਇਹ ਵਾਅਦਾ ਹੈ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਉਨ੍ਹਾਂ ਆਖਿਆ ਕਿ ਮਜ਼ਾਕ ਕਰ ਰਹੀ ਹਾਂ, ਅਜਿਹਾ ਕਰਨ ਤੋਂ ਪਹਿਲਾਂ ਵਰਕਆਊਟ ਜ਼ਰੂਰ ਕਰਾਂਗੀ। ਉਨ੍ਹਾਂ ਆਖਿਆ ਕਿ ਸ਼ਾਨ ਮੇਂਡਸ ਨਾਲ ਮੰਚ ਸਾਂਝਾ ਕਰਨਾ, ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਅਤੇ ਇਹ ਮੇਰੇ ਲਈ ਬੇਮਿਸਾਲ ਅਨੁਭਵ ਰਿਹਾ। ਦੱਸ ਦਈਏ ਕਿ ਗ੍ਰੈਮੀ ਅਵਾਰਡ 2020 ਦਾ ਆਯੋਜਨ 26 ਜਨਵਰੀ ਨੂੰ ਹੋਵੇਗਾ।

Khushdeep Jassi

This news is Content Editor Khushdeep Jassi