ਸਿੰਗਾਪੁਰ ਅਗਲੇ ਤਿੰਨ ਸਾਲਾਂ 'ਚ ਭਾਰਤ ਤੋਂ 180 ਜੂਨੀਅਰ ਡਾਕਟਰਾਂ ਦੀ ਕਰੇਗਾ ਭਰਤੀ

10/04/2022 10:25:09 AM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਤੋਂ 180 ਜੂਨੀਅਰ ਡਾਕਟਰਾਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ 'ਤੇ ਕਈ ਲੋਕਾਂ ਨੇ ਸਵਾਲ ਵੀ ਉਠਾਏ ਹਨ। ਇਹ ਜਾਣਕਾਰੀ ਮੀਡੀਆ ਦੀ ਇਕ ਖ਼ਬਰ 'ਚ ਦਿੱਤੀ ਗਈ ਹੈ। ਖ਼ਬਰ ਮੁਤਾਬਕ 10 ਅਕਤੂਬਰ ਨੂੰ ਖ਼ਤਮ ਹੋਣ ਵਾਲੇ ਇਕ ਟੈਂਡਰ ਦੇ ਤਹਿਤ 2022 ਤੋਂ 2024 ਤੱਕ ਭਾਰਤ ਤੋਂ ਹਰ ਸਾਲ 60 ਮੈਡੀਕਲ ਅਫ਼ਸਰਾਂ ਦੀ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਸਕੀਮ ਨੂੰ 2025 ਤੱਕ ਵਧਾਉਣ ਦੀ ਵੀ ਸੰਭਾਵਨਾ ਹੈ। ਸਿੰਗਾਪੁਰ ਦੀਆਂ ਜਨਤਕ ਸਿਹਤ ਸੰਸਥਾਵਾਂ ਨਾਲ ਜੁੜੀ ਇਕ ਕੰਪਨੀ MOH ਹੋਲਡਿੰਗਜ਼ (MOHH) ਦੇ ਅਨੁਸਾਰ, ਸਿੰਗਾਪੁਰ ਕੰਮ ਦੇ ਬੋਝ ਨੂੰ ਘਟਾਉਣ ਅਤੇ ਆਪਣੇ ਸਿਹਤ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਡਾਕਟਰਾਂ ਦੀ ਭਰਤੀ ਕਰ ਰਿਹਾ ਹੈ। ਟੈਂਡਰ ਦੀ ਪੁਸ਼ਟੀ ਕਰਦਿਆਂ ਕੰਪਨੀ ਨੇ ਕਿਹਾ ਕਿ ਡਾਕਟਰਾਂ ਦੀ ਭਰਤੀ ਸਿਰਫ਼ ਭਾਰਤ ਤੋਂ ਹੀ ਨਹੀਂ ਸਗੋਂ ਆਸਟ੍ਰੇਲੀਆ ਅਤੇ ਯੂ.ਕੇ. ਤੋਂ ਵੀ ਕੀਤੀ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਭਾਲ ਹੈ, ਜੋ ਮੈਡੀਕਲ ਰਜਿਸਟ੍ਰੇਸ਼ਨ ਐਕਟ ਵਿੱਚ ਸੂਚੀਬੱਧ ਮੈਡੀਕਲ ਸਕੂਲਾਂ ਤੋਂ ਗ੍ਰੈਜੂਏਟ ਹੋਏ ਹਨ।

ਇਹ ਵੀ ਪੜ੍ਹੋ: ਇਕਵਾਡੋਰ: ਲਾਟਾਕੁੰਗਾ ਜੇਲ੍ਹ 'ਚ ਹਿੰਸਕ ਝੜਪ, 15 ਕੈਦੀਆਂ ਦੀ ਮੌਤ (ਵੀਡੀਓ)

ਕੰਪਨੀ ਨੇ ਕਿਹਾ, "ਇਨ੍ਹਾਂ ਡਾਕਟਰਾਂ ਨੂੰ ਸਖ਼ਤ ਨਿਯਮਾਂ ਦੇ ਤਹਿਤ 'ਕਲੀਨਿਕਲ ਅਭਿਆਸ' ਲਈ ਸ਼ਰਤੀਆ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।" ਕੰਪਨੀ ਦੇ ਅਨੁਸਾਰ, "ਸਿੰਗਾਪੁਰ ਮੈਡੀਕਲ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਮੈਡੀਕਲ ਸਕੂਲਾਂ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਸਥਾਨਕ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।" ਹਾਲਾਂਕਿ, ਇਸ ਟੈਂਡਰ ਨੂੰ ਲੈ ਕੇ ਡਾਕਟਰੀ ਭਾਈਚਾਰੇ ਵਿੱਚ ਚਿੰਤਾਵਾਂ ਵਧ ਗਈਆਂ ਹਨ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਜਦੋਂ ਕਿ ਕੁਝ ਨੇ ਭਾਰਤ ਤੋਂ ਡਾਕਟਰਾਂ ਦੀ "ਭਰਤੀ" 'ਤੇ ਸਵਾਲ ਉਠਾਏ ਤਾਂ ਕੁਝ ਨੇ ਜਾਅਲੀ ਪ੍ਰਮਾਣੀਕਰਣ 'ਤੇ ਚਿੰਤਾ ਜ਼ਾਹਰ ਕੀਤੀ। ਹੋਰਨਾਂ ਨੇ ਪੁੱਛਿਆ ਕਿ ਸਿੰਗਾਪੁਰ ਇਸ ਦੀ ਬਜਾਏ ਦੇਸ਼ ਦੇ ਮੈਡੀਕਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਿਉਂ ਨਹੀਂ ਵਧਾ ਸਕਦਾ?

ਇਹ ਵੀ ਪੜ੍ਹੋ: UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

ਸਾ ਸਵੀ ਹਾਕ ਸਕੂਲ ਆਫ਼ ਪਬਲਿਕ ਹੈਲਥ ਦੇ ਐਸੋਸੀਏਟ ਪ੍ਰੋਫੈਸਰ ਜੇਰੇਮੀ ਲਿਮ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਜੇ ਸਿੰਗਾਪੁਰ ਵਰਗੇ ਵਿਕਸਤ ਦੇਸ਼ ਵਿਦੇਸ਼ਾਂ ਤੋਂ ਸਿਹਤ ਪੇਸ਼ੇਵਰਾਂ ਦੀ ਭਰਤੀ ਕਰਦੇ ਹਨ ਤਾਂ ਇਹ ਚਿੰਤਾ ਦੀ ਗੱਲ ਹੈ। MAHH ਨੇ ਕਿਹਾ ਕਿ ਉਹ ਹਰ ਸਾਲ ਲਗਭਗ 700 ਜੂਨੀਅਰ ਡਾਕਟਰਾਂ ਦੀ ਭਰਤੀ ਕਰਦਾ ਹੈ। ਇਹਨਾਂ ਵਿੱਚੋਂ, 90 ਫ਼ੀਸਦੀ ਸਿੰਗਾਪੁਰ ਦੇ ਵਸਨੀਕ ਹਨ, ਜਿਨ੍ਹਾਂ ਨੇ ਜਾਂ ਤਾਂ ਸਿੰਗਾਪੁਰ ਵਿੱਚ ਮੈਡੀਕਲ ਸਕੂਲਾਂ ਵਿੱਚ ਪੜ੍ਹਾਈ ਕੀਤੀ ਹੈ ਜਾਂ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਮੈਡੀਕਲ ਸਕੂਲਾਂ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਦੇਸ਼ ਪਰਤੇ ਹਨ। ਦੇਸ਼ 'ਚ ਪਿਛਲੇ ਕੁਝ ਸਾਲਾਂ 'ਚ ਡਾਕਟਰਾਂ ਦੀ ਕਮੀ ਵਧੀ ਹੈ। ਚੈਨਲ ਨਿਊਜ਼ ਏਸ਼ੀਆ ਨੇ ਕੰਪਨੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ 2012 ਅਤੇ 2019 ਦੇ ਵਿਚਕਾਰ, ਸਿੰਗਾਪੁਰ ਦੇ ਮੈਡੀਕਲ ਸਕੂਲਾਂ ਨੇ ਵਿਦਿਆਰਥੀਆਂ ਦੀ ਭਰਤੀ ਵਿੱਚ 45 ਫ਼ੀਸਦੀ ਵਾਧਾ ਕੀਤਾ ਹੈ। 2012 ਵਿੱਚ ਇਹ 350 ਸੀ ਅਤੇ 2019 ਵਿੱਚ ਇਹ 510 ਹੋ ਗਈ। ਕੋਵਿਡ-19 ਗਲੋਬਲ ਮਹਾਂਮਾਰੀ ਦੇ ਫੈਲਣ ਕਾਰਨ 2020 ਅਤੇ 2021 ਵਿੱਚ ਵਾਧੂ 40 ਵਿਦਿਆਰਥੀ ਨੂੰ ਦਾਖ਼ਲਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਆਧੁਨਿਕ ਭਾਰਤੀ ਇਤਿਹਾਸ ’ਚ ‘ਸਭ ਤੋਂ ਕਾਲੇ’ ਸਾਲਾਂ ’ਚ ਸ਼ਾਮਲ ਹੈ 1984 : ਅਮਰੀਕੀ ਸੈਨੇਟਰ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry