ਸਿੰਗਾਪੁਰ : ਮੈਡੀਕਲ ਖੇਤਰ 'ਚ ਵਧੀਆ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰ ਦਾ ਦੇਹਾਂਤ

02/17/2021 5:37:46 PM

ਸਿੰਗਾਪੁਰ (ਭਾਸ਼ਾ): ਹਵਾਈ ਯਾਤਰਾ ਦੌਰਾਨ ਫੈਲਣ ਵਾਲੇ ਛੂਤਕਾਰੀ ਰੋਗਾਂ 'ਤੇ ਕੰਟਰੋਲ ਲਈ ਸ਼ਾਨਦਾਰ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰ ਜਰਨੈਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 67 ਸਾਲ ਦੇ ਸਨ। ਸਿੰਘ ਸਿੰਗਾਪੁਰ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (Civil Aviation Authority of Singapore, CAAS) ਨਾਲ ਸਬੰਧਤ ਸਿਵਲ ਹਵਾਬਾਜ਼ੀ ਮੈਡੀਕਲ ਬੋਰਡ ਦੇ ਪਹਿਲੇ ਪ੍ਰਧਾਨ ਸਨ। ਉਹਨਾਂ ਨੇ ਕਈ ਹੋਰ ਸਥਾਨਕ ਅਤੇ ਗਲੋਬਲ ਹਵਾਬਾਜ਼ੀ ਮੈਡੀਕਲ ਸੰਗਠਨਾਂ ਦੀ ਅਗਵਾਈ ਕੀਤੀ ਸੀ। ਉਹਨਾਂ ਦੇ ਪਰਿਵਾਰ ਵਿਚ ਪਤਨੀ, ਇਕ ਬੇਟਾ ਅਤੇ ਇਕ ਬੇਟੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਠੰਡ ਦੇ ਕਹਿਰ ਨਾਲ 21 ਲੋਕਾਂ ਦੀ ਮੌਤ, ਪਾਵਰ ਕੱਟ ਨੇ ਵੀ ਵਧਾਈਆਂ ਮੁਸ਼ਕਲਾਂ 

'ਸਟ੍ਰੇਟਸ ਟਾਈਮਜ਼' ਦੀ ਇਕ ਖ਼ਬਰ ਮੁਤਾਬਕ ਸਿੰਘ ਨੇ 2003 ਵਿਚ 'ਸਾਰਸ' (Severe Acute Respiratory Syndrome) ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਕੋਸ਼ਿਸ਼ਾਂ ਦਾ ਤਾਲਮੇਲ ਸਥਾਪਿਤ ਕੀਤਾ ਸੀ। ਸਿੰਘ ਦਾ ਦੇਹਾਂਤ 6 ਫਰਵਰੀ ਨੂੰ ਸਿੰਗਾਪੁਰ ਵਿਚ ਹੋਇਆ। ਉਹਨਾਂ ਦੇ ਦੇਹਾਂਤ 'ਤੇ ਪੂਰੇ ਵਿਸ਼ਵ ਵਿਚ ਹਵਾਬਾਜ਼ੀ ਖੇਤਰ ਨਾਲ ਜੁੜੇ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।ਟੈਕ ਟਾਕ ਸੇਂਗ ਹਸਪਤਾਲ ਨਾਲ ਸਬੰਧਤ ਪ੍ਰੋਫੈਸਰ ਚਿਊ ਚਿਨ ਹਿਨ ਨੇ ਕਿਹਾ ਕਿ ਡਾਕਟਰ ਸਿੰਘ ਨੇ ਸਿੰਗਾਪੁਰ ਵਿਚ ਹਵਾਬਾਜ਼ੀ ਮੈਡੀਕਲ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਮਾਹਰ ਸਲਾਹਕਾਰ ਦੇ ਤੌਰ 'ਤੇ ਪੂਰੇ ਵਿਸ਼ਵ ਵਿਚ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਸੀ।

Vandana

This news is Content Editor Vandana