ਨਸਲੀ ਵੀਡੀਓ ਮਾਮਲਾ : ਭਾਰਤੀ ਮੂਲ ਦੇ ਦੋ ਯੂ-ਟਿਊਬਰਾਂ ਨੇ ਬਿਨਾਂ ਸ਼ਰਤ ਮੰਗੀ ਮੁਆਫੀ

08/04/2019 12:20:57 PM

ਸਿੰਗਾਪੁਰ (ਭਾਸ਼ਾ)— 'ਈ-ਪੇਮੈਂਟ' ਇਸ਼ਤਿਹਾਰ ਦੀ ਆਲੋਚਨਾ ਕਰਨ ਦੇ ਚੱਕਰ ਵਿਚ ਨਸਲੀ ਵੀਡੀਓ ਬਣਾਉਣ ਦੇ ਦੋਸ਼ੀ ਭਾਰਤੀ ਮੂਲ ਦੇ 2 ਯੂ-ਟਿਉਬਰਾਂ ਨੇ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਫੇਸਬੁੱਕ 'ਤੇ ਮੁਆਫੀ ਮੰਗਦਿਆਂ ਪ੍ਰੀਤੀ ਨਾਇਰ ਅਤੇ ਉਸ ਦੇ ਭਰਾ ਸੁਭਾਸ਼ ਨੇ ਲਿਖਿਆ,''ਉਹ ਆਪਣੀ ਸ਼ੈਲੀ, ਗੁੱਸੇ, ਅਸ਼ਲੀਲਤਾ ਅਤੇ ਇਸ਼ਾਰਿਆਂ ਲਈ ਬਿਨਾਂ ਸ਼ਰਤ ਮੁਆਫੀ ਮੰਗਦੇ ਹਨ।'' ਉਨ੍ਹਾਂ ਨੇ ਕਿਹਾ,''ਅਸੀਂ ਮੁਆਫੀ ਮੰਗਦੇ ਹਾਂ ਪਰ ਸਾਡਾ ਮੰਨਣਾ ਹੈ ਕਿ ਕਾਫੀ ਕੁਝ ਕਹਿਣ ਅਤੇ ਕੀਤੇ ਜਾਣ ਦੀ ਲੋੜ ਹੈ।'' 

'ਚੈਨਲ ਨਿਊਜ਼ ਏਸ਼ੀਆ' ਨੇ ਫੇਸਬੁਕ ਪੋਸਟ ਦੇ ਹਵਾਲੇ ਨਾਲ ਕਿਹਾ,''ਲੋਕ ਨਾਰਾਜ਼ ਹਨ ਅਤੇ ਅਸੀਂ ਇਸ ਦੇ ਲਈ ਈਮਾਨਦਾਰੀ ਨਾਲ ਮੁਆਫੀ ਮੰਗਦੇ ਹਾਂ।'' 'ਨੈੱਟਵਰਕ ਫੌਰ ਇਲੈਕਟ੍ਰੋਨਿਕ ਟਰਾਂਸਫਰ' ਇਸ਼ਤਿਹਾਰ (ਐੱਨ.ਈ.ਟੀ.ਐੱਸ.) ਦੇ ਇਸ਼ਤਿਹਾਰ ਵਿਰੁੱਧ ਬਣਾਇਆ ਗਿਆ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ। ਚੀਨੀ ਕਲਾਕਾਰ ਡੇਨਿਸ ਚਿਊ ਨੇ ਇਕ ਭਾਰਤੀ ਮਹਿਲਾ ਸਮੇਤ 4  ਪਾਤਰ (characters) ਨਿਭਾਏ ਹਨ, ਜਿਨ੍ਹਾਂ ਵਿਚ ਮਹਿਲਾ ਦੇ ਪਾਤਰ ਨੂੰ ਬਲੈਕ ਦਿਖਾਇਆ ਗਿਆ ਹੈ। ਇਸ਼ਤਿਹਾਰ ਅਤੇ ਰੈਪ ਵੀਡੀਓ ਦੋਹਾਂ ਨੂੰ ਅਪ੍ਰਿਅ ਅਤੇ ਅਪਮਾਨਜਨਕ ਦੱਸਿਆ ਗਿਆ ਹੈ। 

ਨਾਇਰ ਅਤੇ ਉਸ ਦੇ ਭਰਾ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਵੀਡੀਓ ਨਿਰਾਸ਼ਾ ਅਤੇ ਦਰਦ ਵਿਚ ਬਣਾਈ ਗਈ। ਇਹ ਨਿਰਾਸ਼ਾ ਅਤੇ ਦਰਦ ਰਾਸ਼ਟਰੀ ਮੀਡੀਆ ਵਿਚ ਘੱਟ ਗਿਣਤੀਆਂ ਨੂੰ ਜਿਸ ਤਰੀਕੇ ਨਾਲ ਦਰਸ਼ਾਇਆ ਗਿਆ ਸੀ ਉਸ ਵਿਰੁੱਧ ਕੋਈ ਲੋੜੀਂਦੇ ਸੁਰੱਖਿਆ ਉਪਾਅ ਨਾ ਹੋਣ ਦੇ ਕਾਰਨ ਸੀ।


Vandana

Content Editor

Related News