ਸਿੰਗਾਪੁਰ ਦੀ ਅਦਾਲਤ ਨੇ ਇੱਕ ਹੋਰ ਭਾਰਤੀ ਨੂੰ ਸੁਣਾਈ ਮੌਤ ਦੀ ਸਜ਼ਾ

11/17/2021 1:48:03 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਇੱਕ ਅਦਾਲਤ ਨੇ ਮਲੇਸ਼ੀਆ ਦੇ ਇੱਕ 39 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਕੁਝ ਦਿਨ ਪਹਿਲਾਂ ਮਲੇਸ਼ੀਆ ਤੋਂ ਇਕ ਹੋਰ 33 ਸਾਲਾ ਭਾਰਤੀ ਮੂਲ ਦਾ ਨਾਗੇਂਦਰਨ ਕੇ. ਧਰਮਲਿੰਗਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਵਿਰੁੱਧ ਦਾਇਰ ਕੀਤੀ ਅਪੀਲ ਹਾਰ ਗਿਆ ਸੀ। ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਕਾਰਨ ਉਸ ਦੀ ਸਜ਼ਾ 'ਤੇ ਅਮਲ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ ਸੀ। 

ਹਾਈਕੋਰਟ ਨੇ ਬੀਤੇ ਬੁੱਧਵਾਰ ਨੂੰ ਸਫਾਈ ਸੁਪਰਵਾਈਜ਼ਰ ਮੁਨੁਸਾਮੀ ਰਾਮਰਾਮੂਰਤ ਨੂੰ ਦੋਸ਼ੀ ਠਹਿਰਾਇਆ ਸੀ। ਰਿਪੋਰਟਾਂ ਮੁਤਾਬਕ ਉਸ ਨੂੰ ਹਾਰਬਰਫਰੰਟ ਐਵੇਨਿਊ ਨੇੜੇ ਖੜ੍ਹੇ ਇੱਕ ਮੋਟਰਸਾਈਕਲ ਵਿੱਚ ਨਸ਼ੀਲੇ ਪਦਾਰਥਾਂ ਦੇ ਬੈਗ ਸਮੇਤ ਫੜਿਆ ਗਿਆ ਸੀ। ਉਸ ਕੋਲੋਂ 6.3 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਜਾਂਚ ਉਪਰੰਤ ਉਸ ਵਿਚ 57.54 ਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ। ਜਸਟਿਸ ਔਡਰੀ ਲਿਮ ਦਾ ਆਦੇਸ਼ ਸੋਮਵਾਰ ਨੂੰ ਜਾਰੀ ਕੀਤਾ ਗਿਆ, ਜਿਸ ਵਿਚ ਸਜ਼ਾ ਸੁਣਾਉਣ ਦੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ। ਜੱਜ ਨੇ ਦੋਸ਼ੀ ਦੀ ਇਸ ਦਲੀਲ 'ਤੇ ਵਿਸ਼ਵਾਸ ਨਹੀਂ ਕੀਤਾ ਕਿ ਉਸ ਦਾ ਲੱਗਿਆ ਕਿ  ਬੈਗ ਵਿਚ ਚੋਰੀ ਦੇ ਮੋਬਾਇਲ ਫੋਨ ਹਨ। ਜੱਜ ਨੇ ਉਸ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਆਪਣੇ ਮੋਟਰਸਾਈਕਲ ਦੇ ਪਿਛਲੇ ਬਕਸੇ ਵਿਚ ਬੈਗ ਰੱਖਣ ਦੀ ਇਜਾਜ਼ਤ ਦਿੱਤੀ ਸੀ ਤਾਂ ਜੋ ਬਾਅਦ ਵਿਚ ਕੋਈ ਹੋਰ ਵਿਅਕਤੀ ਇਸ ਨੂੰ ਲੈ ਸਕੇ। 

ਪੜ੍ਹੋ ਇਹ ਅਹਿਮ ਖਬਰ -ਖੁਸ਼ਖ਼ਬਰੀ : ਦੁਬਈ ਨੇ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ, ਲੱਖਾਂ ਭਾਰਤੀ ਕਾਮਿਆਂ ਨੂੰ ਹੋਵੇਗਾ ਫਾਇਦਾ

ਸਿੰਗਾਪੁਰ ਦੇ ਕਾਨੂੰਨ ਤਹਿਤ 15 ਗ੍ਰਾਮ ਤੋਂ ਵੱਧ ਹੈਰੋਇਨ ਰੱਖਣ 'ਤੇ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਜੱਜ ਨੇ ਜਾਂਚ ਅਧਿਕਾਰੀ ਦੀ ਭੂਮਿਕਾ 'ਤੇ ਵੀ ਪ੍ਰਤੀਕੂਲ ਟਿੱਪਣੀ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਸਰਕਾਰੀ ਵਕੀਲ ਨੂੰ ਕੇਂਦਰੀ ਨਾਰਕੋਟਿਕਸ ਬਿਊਰੋ (ਸੀ.ਐੱਲ.ਬੀ.) ਦੇ ਸਾਹਮਣੇ ਮਾਮਲਾ ਉਠਾਉਣ ਲਈ ਕਿਹਾ ਹੈ। ਜੱਜ ਨੇ ਕਿਹਾ ਕਿ ਮੁਨੁਸਾਮੀ ਦੇ ਮਾਮਲੇ 'ਚ ਜਾਂਚ ਅਧਿਕਾਰੀ ਨੇ ਭੇਦਭਾਵ ਨਹੀਂ ਕੀਤਾ ਪਰ ਹੋਰ ਮਾਮਲਿਆਂ 'ਚ ਅਜਿਹਾ ਹੋਇਆ ਇਹ ਨਹੀਂ ਕਿਹਾ ਜਾ ਸਕਦਾ। ਮੁਨੁਸਾਮੀ, ਜਿਸ ਨੇ ਸਿੰਗਾਪੁਰ ਵਿੱਚ 14 ਸਾਲ ਕੰਮ ਕੀਤਾ ਸੀ, ਨੂੰ 26 ਜਨਵਰੀ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Vandana

This news is Content Editor Vandana