ਆਸਟ੍ਰੇਲੀਆ ਸਮੇਤ ਇਸ ਦੇਸ਼ ਦੇ ਲੋਕ ਹੁਣ ਕਰ ਸਕਣਗੇ ਸਿੰਗਾਪੁਰ ਦੀ ਯਾਤਰਾ

10/01/2020 2:54:52 PM

ਸਿੰਗਾਪੁਰ (ਬਿਊਰੋ): ਅਗਲੇ ਹਫਤੇ ਤੋਂ ਸਿੰਗਾਪੁਰ ਦੀ ਸਰਕਾਰ ਕਈ ਹੋਰ ਦੇਸ਼ਾਂ ਦੇ ਸੈਲਾਨੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦੇ ਰਹੀ ਹੈ। ਇਸ ਵਿਚ ਵੀਅਤਨਾਮ ਅਤੇ ਆਸਟ੍ਰੇਲੀਆ ਦੇ ਨਾਮ ਸ਼ਾਮਲ ਹਨ। ਆਸਟ੍ਰੇਲੀਆ ਦਾ ਸਿਰਫ ਕੋਵਿਡ-19 ਸੰਕ੍ਰਮਿਤ ਅਤੇ ਹੌਟਸਪੌਟ ਰਹੇ ਵਿਕਟੋਰੀਆ ਸੂਬੇ ਦੇ ਲੋਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਿਛਲੇ ਮਹੀਨੇ ਇੱਥੇ ਬਰੁਨੇਈ ਅਤੇ ਨਿਊਜ਼ੀਲੈਂਡ ਤੋਂ ਸੈਲਾਨੀਆਂ ਦੀ ਐਂਟਰੀ 'ਤੇ ਰੋਕ ਹਟੀ ਸੀ। ਇੱਥੇ ਦੱਸ ਦਈਏ ਕਿ ਸਿੰਗਾਪੁਰ ਕਾਫੀ ਸਾਵਧਾਨੀ ਵਰਤਿਆ ਹੋਇਆ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹ ਰਿਹਾ ਹੈ ਤਾਂ ਜੋ ਇਸ ਦੀਆਂ ਠੱਪ ਪਈਆਂ ਹਵਾਈ ਸੇਵਾਵਾਂ ਮੁੜ ਬਹਾਲ ਹੋ ਸਕਣ।

ਹਵਾਬਾਜ਼ੀ ਅਥਾਰਿਟੀ ਨੇ ਕਿਹਾ ਹੈਕਿ ਇਹਨਾਂ ਦੋਹਾਂ ਦੇਸ਼ਾਂ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੇ ਆਉਣ ਦਾ ਖਤਰਾ ਘੱਟ ਹੈ। ਇੱਥੇ ਪਹੁੰਚਣ ਦੇ ਬਾਅਦ ਸੈਲਾਨੀਆਂ ਨੂੰ ਵਾਇਰਸ ਸਵੈਬ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸੰਪਰਕ ਤਲਾਸ਼ੀ ਦੇ ਲਈ ਮੋਬਾਇਲ ਐਪ ਅਤੇ ਬਿਨਾਂ ਟ੍ਰਾਂਜਿਟ ਸਿੱਧੀਆਂ ਉਡਾਣਾਂ ਦੇ ਜ਼ਰੀਏ ਯਾਤਰਾ ਦੇ ਨਿਯਮ ਵੀ ਹੋਣਗੇ। ਵੀਅਤਨਾਮ ਅਤੇ ਆਸਟ੍ਰੇਲੀਆ ਦੇ ਲਈ ਲਿਆ ਗਿਆ ਇਹ ਫ਼ੈਸਲਾ 8 ਅਕਤੂਬਰ ਤੋਂ ਲਾਗੂ ਹੋਵੇਗਾ। ਸਿੰਗਾਪੁਰ ਦਾ ਇਹ ਕਦਮ ਇਕ ਪਾਸੜ ਹੈ ਅਤੇ ਹੋਰ ਚਾਰ ਦੇਸ਼ਾਂ ਨੇ ਇਸ ਨੂੰ ਖਾਰਿਜ ਨਹੀਂ ਕੀਤਾ ਹੈ। 

ਆਵਾਜਾਈ ਮੰਤਰੀ ਓਂਗ ਯੇ ਕੁੰਗ ਨੇ ਬੁੱਧਵਾਰ ਨੂੰ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਆਪਣੀਆਂ ਸਰਹੱਦਾਂ ਦੀ ਸੁਰੱਖਿਅਤ ਸ਼ੁਰੂਆਤ ਦੇ ਹਰੇਕ ਪੜਾਅ ਦੇ ਨਾਲ, ਅਸੀਂ ਚਾਂਗੀ ਹਵਾਈ ਅੱਡੇ ਨੂੰ ਮੁੜ ਸ਼ੁਰੂ ਕਰਨ ਜਾ ਰਹੇ ਹਾਂ। ਸਿੰਗਾਪੁਰ ਮਹਾਮਾਰੀ ਦੀ ਸ਼ੁਰੂਆਤ ਦੇ ਤੁਰੰਤ ਬਾਅਦ ਇਸ ਨੂੰ ਕੰਟਰੋਲ ਕਰਨ ਵਿਚ ਸਫਲ ਰਿਹਾ ਕਿਉਂਕਿ ਪੂਰੀ ਤਰ੍ਹਾਂ ਪੈਕ ਡੋਰਮੈਟਰੀ ਵਿਚ ਰਹਿਣ ਵਲੇ ਵਿਦੇਸ਼ੀ ਵਰਕਰਾਂ ਦੇ ਵਿਚ ਇਨਫੈਕਸ਼ਨ ਦੇ ਮਾਮਲੇ ਸਨ। ਇੱਥੇ ਦੱਸ ਦਈਏ ਕਿ ਕੋਵਿਡ-19 ਇਨਫੈਕਸ਼ਨ ਦੇ 57,000 ਤੋਂ ਵਧੇਰੇ ਮਾਮਲਿਆਂ ਦੀ ਇੱਥੇ ਪੁਸ਼ਟੀ ਹੋਈ ਅਤੇ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 27 ਹੈ।

Vandana

This news is Content Editor Vandana