ਸਿੰਗਾਪੁਰ : ਛੇੜਛਾੜ ਮਾਮਲੇ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ

08/11/2020 5:50:04 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਬੀਬੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 60 ਸਾਲਾ ਵਿਅਕਤੀ ਨੂੰ ਮੰਗਲਵਾਰ ਨੂੰ 4 ਸਾਲ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਚੈਨਲ ਨਿਊਜ਼ ਏਸ਼ੀਆ ਨੇ ਡਿਪਟੀ ਸਰਕਾਰੀ ਵਕੀਲ ਕੋਰ ਝੇਨ ਹੇਂਗ ਦੇ ਹਵਾਲੇ ਨਾਲ ਦੱਸਿਆ ਕਿ ਡਿਲੀਵਰੀ ਡਰਾਈਵਰ ਕਾਨਨ ਸੁਕੁਮਾਰਨ 12 ਮਈ ਨੂੰ ਸ਼ਾਮ ਕਰੀਬ ਸਾਢੇ ਸੱਤ ਵਜੇ ਗੱਡੀ ਦੇ ਅੰਦਰ ਅਸ਼ਲੀਲ ਵੀਡੀਓ ਦੇਖ ਰਿਹਾ ਸੀ. ਉਦੋਂ ਉਸ ਨੇ 36 ਸਾਲਾ ਇਕ ਬੀਬੀ ਨੂੰ ਉੱਥੇ ਇਕੱਲੇ ਟਹਿਲਦੇ ਦੇਖਿਆ। ਹੋਂਗ ਦੇ ਹਵਾਲੇ ਨਾਲ ਖਬਰ ਵਿਚ ਦੱਸਿਆ ਗਿਆ ਕਿ ਦੋਸ਼ੀ ਨੇ ਬੀਬੀ ਨੂੰ ਫੜ ਲਿਆ ਅਤੇ ਉਸ ਨੂੰ ਨੇੜਲੀਆਂ ਝਾੜੀਆਂ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਦੱਖਣੀ ਏਸ਼ੀਆ 'ਚ ਹੜ੍ਹ ਪ੍ਰਭਾਵਿਤਾਂ ਲਈ 16.5 ਲੱਖ ਯੂਰੋ ਦੇਵੇਗਾ ਯੂਰਪੀ ਸੰਘ

ਪਰ ਬੀਬੀ ਨੇ ਜਦੋਂ ਵਿਰੋਧ ਕੀਤਾ ਤਾਂ ਉਸ ਨੇ ਛਾਤੀ 'ਤੇ ਮੁੱਕਾ ਮਾਰ ਦਿੱਤਾ, ਜਿਸ ਨਾਲ ਉਹ ਡਿੱਗ ਪਈ ਅਤੇ ਉਸ ਨੂੰ ਸੱਟ ਲੱਗ ਗਈ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਪੀੜਤਾ ਨੇ ਬਚਣ ਲਈ ਮਦਦ ਦੀ ਅਪੀਲ ਕੀਤੀ। ਉਦੋਂ ਇਕ ਹੋਰ ਬੀਬੀ ਉਸ ਦੀ ਮਦਦ ਲਈ ਆਈ। ਇਸ ਦੌਰਾਨ ਦੋਸ਼ੀ ਆਪਣੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿਚ ਦੋਸ਼ੀ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਚੈਨਲ ਦੀ ਖਬਰ ਦੇ ਮੁਤਾਬਕ ਬੀਬੀ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸੁਕੁਮਾਰਨ ਨੂੰ ਚਾਰ ਸਾਲ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਭਾਵੇਂਕਿ ਉਸ ਨੂੰ ਇਸ ਅਪਰਾਧ ਦੇ ਲਈ ਬੈਂਤ ਮਾਰਨ ਦੀ ਸਜ਼ਾ ਨਹੀਂ ਦਿੱਤੀ ਗਈ ਕਿਉਂਕਿ ਉਸ ਦੀ ਉਮਰ 50 ਸਾਲ ਤੋਂ ਉੱਪਰ ਹੈ।


Vandana

Content Editor

Related News