ਸਿੰਗਾਪੁਰ ਦੀ ਅਦਾਲਤ ਨੇ ਛੇੜਛਾੜ ਦੇ ਮਾਮਲੇ ''ਚ ਭਾਰਤੀ ਨਾਗਰਿਕ ਨੂੰ ਸੁਣਾਈ ਸਜ਼ਾ

10/16/2020 5:31:29 PM

ਸਿੰਗਾਪੁਰ (ਭਾਸ਼ਾ): ਏਅਰ ਹੋਸਟੇਸ ਨਾਲ ਛੇੜਛਾੜ ਦੇ ਦੋਸ਼ੀ 40 ਸਾਲਾ ਭਾਰਤੀ ਨਾਗਰਿਕ ਨੂੰ ਸ਼ੁੱਕਰਵਾਰ ਨੂੰ ਚਾਰ ਮਹੀਨੇ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਖਿਲਾਫ਼ ਉਸ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ। ਵਿਜਯਨ ਮਾਥਨ ਗੋਪਾਲ ਨੂੰ 2 ਨਵੰਬਰ, 2017 ਨੂੰ ਕੋਚੀਨ ਤੋਂ ਸਿੰਗਾਪੁਰ ਦੀ ਇਕ ਉਡਾਣ ਵਿਚ 22 ਸਾਲਾ ਏਅਰ ਹੋਸਟੇਸ ਦੇ ਨਾਲ ਤਿੰਨ ਵਾਰ ਛੇੜਛਾੜ ਕਰਨ ਦੇ ਮਾਮਲੇ ਵਿਚ ਪਿਛਲੇ ਸਾਲ ਅਗਸਤ ਵਿਚ ਦੋਸ਼ੀ ਠਹਿਰਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਨਿਊਜੀਲੈਂਡ ਦੇ ਲੋਕਾਂ ਲਈ ਖੋਲ੍ਹੇ ਆਪਣੇ ਬਾਰਡਰ

ਉਸ ਨੂੰ ਪਿਛਲੇ ਸਾਲ ਸਤੰਬਰ ਵਿਚ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੋਪਾਲ ਨੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਦੇ ਖਿਲਾਫ਼ ਅਪੀਲ ਦਾਖਲ ਕੀਤੀ ਸੀ। ਜਸਟਿਸ ਏ. ਅਬਦੁੱਲਾ ਨੇ ਗੋਪਾਲ ਦੇ ਵਕੀਲਾਂ ਦੀਆਂ ਹਰ ਸੰਭਵ ਕੋਸ਼ਿਸ਼ਾਂ ਦੇ ਬਾਵਜੂਦ ਸ਼ੁੱਕਰਵਾਰ ਨੂੰ ਅਪੀਲ ਖਾਰਿਜ ਕਰਦਿਆਂ ਕਿਹਾ ਕਿ ਉਹ ਇਸ ਗੱਲ ਨਾਲ ਸੰਤੁਸ਼ਟ ਹਨ ਕਿ ਅਪੀਲ ਖਾਰਿਜ ਕੀਤੀ ਜਾਣੀ ਚਾਹੀਦੀ ਹੈ ਤੇ ਅਜਿਹਾ ਕਰ ਦਿੱਤਾ ਗਿਆ।

Vandana

This news is Content Editor Vandana