ਸਿੰਗਾਪੁਰ ''ਚ ਕੋਵਿਡ-19 ਦੇ 396 ਨਵੇਂ ਮਾਮਲੇ ਆਏ ਸਾਹਮਣੇ

07/31/2020 5:11:11 PM

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਸ਼ੁੱਕਰਵਾਰ ਨੂੰ 396 ਵਿਦੇਸ਼ੀ ਕਾਮੇ ਕੋਵਿਡ-19 ਨਾਲ ਪੀੜਤ ਪਾਏ ਗਏ ਜਿਸ ਨਾਲ ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 52,205 ਹੋ ਗਈ। ਇਹ ਜਾਣਕਾਰੀ ਸਿਹਤ ਵਿਭਾਗ ਨੇ ਦਿੱਤੀ। ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਬਾਹਰੋਂ ਆਏ ਲੋਕਾਂ ਦੇ ਵੀ ਤਿੰਨ ਮਾਮਲੇ ਸਨ ਅਤੇ ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦੇ  ਦੇਸ਼ ਵਿਚ ਪੁੱਜਣ 'ਤੇ ਘਰ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ।

ਇਸ ਸਾਲ ਜਨਵਰੀ ਵਿਚ ਕੋਵਿਡ-19 ਦੀ ਜਾਂਚ ਸ਼ੁਰੂ ਹੋਣ ਦੇ ਬਾਅਦ ਤੋਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ 52,205 ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ ਕਿ ਵੀਰਵਾਰ ਨੂੰ 210 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਵੱਖ-ਵੱਖ ਹਸਪਤਾਲਾਂ ਅਤੇ ਸਮੁਦਾਇਕ ਕੇਂਦਰਾਂ ਤੋਂ ਛੁੱਟੀ ਦਿੱਤੀ ਗਈ। ਕੁੱਲ ਮਿਲਾ ਕੇ ਦੇਸ਼ ਵਿਚ 46,308 ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਮੰਤਰਾਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ 148 ਪੀੜਤ ਮਰੀਜ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਅਜੇ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਸਥਿਰ ਹੈ ਜਾਂ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਥੇ ਹੀ 5,326 ਇਕਾਂਤਵਾਸ ਵਿਚ ਹਨ ਅਤੇ ਉਨ੍ਹਾਂ ਦੀ ਸਮੁਦਾਇਕ ਇਕਾਈਆਂ ਵਿਚ ਦੇਖਭਾਲ ਕੀਤੀ ਜਾ ਰਹੀ ਹੈ। ਇਹ ਉਹ ਹਨ ਜਿਨ੍ਹਾਂ ਵਿਚ ਹਲਕੇ ਲੱਛਣ ਹਨ ਜਾਂ ਜਿਨ੍ਹਾਂ ਦੀ ਹਾਲਤ ਠੀਕ ਹੈ ਪਰ ਉਨ੍ਹਾਂ ਵਿਚ ਕੋਵਿਡ-19 ਦਾ ਇਨਫੈਕਸ਼ਨ ਅਜੇ ਵੀ ਹੈ। ਇਸ ਦੌਰਾਨ ਮਾਹਰਾਂ ਨੇ ਕਿਹਾ ਕਿ ਸਿਹਤ ਸੇਵਾ ਵਿਚ ਸਾਲਾਂ ਦੇ ਨਿਵੇਸ਼ ਅਤੇ ਕੋਰੋਨਾ ਦੇ ਮਾਮਲਿਆਂ ਨੂੰ ਘੱਟ ਰੱਖਣ ਲਈ ਸੋਚ ਵਿਚਾਰ ਕਰਕੇ ਲਾਗੂ ਕੀਤੀ ਗਈ ਰਣਨੀਤੀ ਦੇ ਚਲਦੇ ਸਿੰਗਾਪੁਰ ਵਿਚ ਆਈ.ਸੀ.ਯੂ. ਵਾਲੇ ਮਰੀਜ਼ ਘੱਟ ਹੈ ਅਤੇ ਮੌਤ ਦਰ ਵੀ ਘੱਟ ਹੈ।

cherry

This news is Content Editor cherry