ਸਿੰਗਾਪੁਰ ''ਚ ਕੋਰੋਨਾਵਾਇਰਸ ਟੀਕੇ ਦੇ ਮੁੱਢਲੇ ਪੱਧਰ ਦਾ ਪਰੀਖਣ ਸ਼ੁਰੂ

08/09/2020 6:17:26 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਕੋਵਿਡ-19 ਟੀਕੇ ਦੇ ਲਈ ਮੁੱਢਲੇ ਪੱਧਰ ਦਾ ਕਲੀਨਿਕਲ ਪਰੀਖਣ ਸ਼ੁਰੂ ਹੋ ਗਿਆ ਹੈ। ਅਗਲੇ ਹਫਤੇ ਟ੍ਰਾਇਲ ਵਿਚ ਸ਼ਾਲ ਲੋਕਾਂ ਨੂੰ ਪਹਿਲਾ ਟੀਕਾ ਦਿੱਤਾ ਜਾ ਸਕਦਾ ਹੈ। ਇਕ ਖਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸਿੰਗਾਪੁਰ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਐਤਵਾਰ ਨੂੰ 55 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਏ। 

ਪੜ੍ਹੋ ਇਹ ਅਹਿਮ ਖਬਰ- ਹੁਣ ਇਟਲੀ ਨੇ ਵੀ ਕੱਢੀ ਕੋਵਿਡ-19 ਵੈਕਸੀਨ, 24 ਅਗਸਤ ਨੂੰ 90 ਲੋਕਾਂ 'ਤੇ ਹੋਵੇਗਾ ਟ੍ਰਾਇਲ

ਸਟ੍ਰੇਟਸ ਟਾਈਮਜ਼ ਦੀ ਖਬਰ ਦੇ ਮੁਤਾਬਕ ਡਿਊਕ-ਐੱਨ.ਯੂ.ਐੱਸ. ਮੈਡੀਕਲ ਸਕੂਲ ਅਤੇ ਅਮਰੀਕਾ ਦੀ ਫਾਰਮਾਸੂਟੀਕਲ ਕੰਪਨੀ ਆਰਕਟਰਸ ਥੇਰੇਪੇਟਿਕਸ ਵੱਲੋਂ ਵਿਕਸਿਤ ਟੀਕੇ ਨੂੰ 'ਲਿਊਨਰ-ਕੋਵਿ19' ਨਾਮ ਦਿੱਤਾ ਗਿਆ ਹੈ। ਖੋਜ ਕਰਤਾ ਇਸ ਸਮੇਂ ਉਹਨਾਂ ਲੋਕਾਂ ਦੀ ਸਕ੍ਰੀਨਿੰਗ ਕਰ ਰਹੇ ਹਨ ਜਿਹਨਾਂ ਨੇ ਟ੍ਰਾਇਲ ਵਿਚ ਹਿੱਸਾ ਲੈਣ ਦੀ ਪੇਸ਼ਕਸ਼ ਕੀਤੀ ਹੈ। ਇਹ ਟ੍ਰਾਇਲ ਅਕਤੂਬਰ ਤੱਕ ਚੱਲ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ-  'ਚੀਨ ਵੱਲੋਂ ਨਾਗਰਿਕਾਂ ਦੀ ਨਿਗਰਾਨੀ ਲਈ ਦਮਨ ਦੇ ਉਪਕਰਨ ਦੇ ਰੂਪ 'ਚ ਤਕਨੀਕ ਦੀ ਵਰਤੋਂ'

Vandana

This news is Content Editor Vandana