ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਵੱਲੋਂ ‘ਸਿੱਖਸ ਫਾਰ ਟਰੰਪ’ ਦੀ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ

08/16/2020 6:27:54 PM

ਵਾਸਿੰਗਟਨ, ਡੀ.ਸੀ (ਰਾਜ ਗੋਗਨਾ): ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਮੁਹਿੰਮ ਵਿਚ ਸਿੱਖ-ਅਮਰੀਕੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਲਈ ਇੱਕ ਰੌਸ਼ਨੀ ਪਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈ।ਅਮਰੀਕਾ ਵਿਚ ਜ਼ਿਆਦਾਤਰ ਭਾਰਤੀ ਸਿੱਖ ਫਾਰ ਟਰੰਪ ਇਤਿਹਾਸ ਦਾ ਹਿੱਸਾ ਹਨ, ਜੋ ਇਕ ਵੱਡੀ ਸਫਲਤਾ ਨਾਲ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਜਿਤਾਉਣ ਲਈ ਉਤਾਵਲੇ ਹਨ।

ਇਸ ਲੜੀ ਤਹਿਤ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸਿੱਖਸ ਸ:ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਾਨੂੰ ਇਸ ਸਿੱਖਾਂ ਨੂੰ ਇਸ ਦਾ ਹਿੱਸਾ ਬਣਨ 'ਤੇ ਬਹੁਤ ਜਿਆਦਾ ਮਾਣ ਹੈ।ਅਮਰੀਕਨ ਸਿੱਖ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਜ਼ਿਕਰਯੋਗ ਹੈ ਕਿ ਜਸਦੀਪ ਸਿੰਘ ਜੱਸੀ ਨੇ ਸੰਨ 2015-16 ਦੀ ਚੋਣ ਮੁਹਿੰਮ ਦੇ ਦਿਨਾਂ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਇੱਕ ਕੱਟੜ ਸਮਰਥਕ ਰਹੇ ਅਤੇ ਟਰੰਪ ਨੇ ਕਿਹਾ ਸੀ ਕਿ ਚੱਲ ਰਹੀ ਇਸ ਮੁਹਿੰਮ ਟੀਮ ਵਿੱਚ ਮਾਨਤਾ ਅਤੇ ਅਧਿਕਾਰਤ ਤੌਰ 'ਤੇ ਸ਼ਾਮਲ ਸਿੱਖਾਂ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ। 

ਪੜ੍ਹੋ ਇਹ ਅਹਿਮ ਖਬਰ- ਅਜੀਬ ਜਨੂੰਨ! 225 ਕਿਲੋ ਵਜ਼ਨੀ ਇਹ ਸ਼ਖਸ ਰੋਜ਼ਾਨਾ ਖਾਂਦਾ ਹੈ 10000 ਕੈਲੋਰੀ

ਜੱਸੀ ਨੇ ਕਿਹਾ ਕਿ ਦੂਸਰੀ ਵਾਰ ਦੀ ਇਸ ਰਾਸ਼ਟਰਪਤੀ ਚੋਣ ਲਈ ਸਿੱਖਾਂ ਨੇ ਟਰੰਪ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਾ ਬੰਦ ਨਹੀਂ ਕੀਤਾ ਕਿਉਂਕਿ ਇਹ ਜ਼ਮੀਨੀ ਪੱਧਰ ਦੀ ਹਮਾਇਤ ਨੂੰ ਸੀਮਤ ਕਰਨ ਅਤੇ ਨਵੇਂ ਮੈਂਬਰਾਂ ਨੂੰ ਲਿਆਉਣ ਲਈ ਅਸੀਂ ਨਿਰੰਤਰ ਪ੍ਰਕਿਰਿਆ ਵਿੱਚ ਰਹੇ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਣਥੱਕਤਾ ਨਾਲ “ਮੇਕਿੰਗ ਗਰੇਟ ਅਗੇਨ” ਮੁਹਿੰਮ ਹੇਠ ਅਸੀਂ ਕੰਮ ਕਰਦੇ ਹਾਂ ਅਤੇ ਅਮਰੀਕਨ ਸਿੱਖ ਰਾਸ਼ਟਰਪਤੀ, ਡੋਨਾਲਡ ਟਰੰਪ ਨੂੰ ਦੁਬਾਰਾ ਚੁਣਨ ਲਈ ਕਮਿਊਨਿਟੀ ਨਾਲ ਕੰਮ ਕਰਨ ਦੀ ਉਮੀਦ ਨਾਲ ਅੱਗੇ ਵੱਧ ਰਹੇ ਹਾਂ।ਅਸੀਂ ਸਮਰਥਕ ਮੈਂਬਰ ਬਣ ਕੇ “ਸਿੱਖਸ ਫਾਰ ਟਰੰਪ” ਵਿਚ ਭਾਗ ਲੈ ਰਹੇ ਹਾਂ ਅਤੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਾਵਾਂਗੇ।

Vandana

This news is Content Editor Vandana