ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ (ਤਸਵੀਰਾਂ)

11/30/2021 3:20:52 PM

ਮੈਰੀਲੈਡ (ਰਾਜ ਗੋਗਨਾ): ਸਿੱਖਸ ਆਫ ਅਮੈਰਿਕਾ ਵੱਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਸੈਨੇਟਰ ਕ੍ਰਿਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ 'ਤੇ ਵਿਚਾਰਾਂ ਲਈ ਰੌਇਲ ਤਾਜ ਰੈਸਟੋਰੈਂਟ ਕੋਲੰਬੀਆ 'ਚ ਅਹਿਮ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ 'ਚ ਜਸਦੀਪ ਸਿੰਘ ਜੱਸੀ ਤੋਂ ਇਲਾਵਾ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੂਨਾਈਟਡ ਗੁਰ ਨਾਨਕ ਫਾਉਂਡੇਸ਼ਨ ਮੈਰੀਲੈਂਡ ਦੇ ਉੱਘੇ ਕਾਰੋਬਾਰੀ ਡਾਕਟਰ ਤੇ ਸਮਾਜ ਸੇਵਿਕਾ ਨੇ ਵੀ ਭਾਗ ਲਿਆ। ਜਸਦੀਪ ਸਿੰਘ ਜੱਸੀ, ਗੁਰਚਰਨ ਸਿੰਘ ਵਰਲਡ ਬੈਂਕ ਸਮੇਤ ਭਾਈਚਾਰੇ ਦੇ ਹਾਜ਼ਰ ਨੁਮਾਇੰਦਿਆਂ ਨੇ ਸੈਨੇਟਰ ਕਿਰਸ ਵੈਨ ਹੌਲੇਨ ਅੱਗੇ ਮੰਗਾਂ ਰੱਖਦਿਆਂ ਕਿਹਾ ਕਿ ਏਅਰਪੋਰਟਾਂ 'ਤੇ ਤਾਇਨਾਤ ਟੀ.ਐਸ.ਏ ਮੁਲਾਜ਼ਮਾਂ ਨੂੰ ਸਿੱਖ ਮਰਿਆਦਾ ਸਬੰਧੀ ਜਾਗਰੂਕ ਕੀਤਾ ਜਾਵੇ। 

ਇਹ ਤਾਂ ਹੀ ਹੋ ਸਕਦਾ ਹੈ ਜੇਕਰ ਇਸ ਵਿਭਾਗ ਵਿਚ ਸਿੱਖ ਅਫਸਰਾਂ ਨੂੰ ਨਿਯੁਕਤ ਕੀਤਾ ਜਾਵੇ ਤਾਂ ਜੋ ਏਅਰਪੋਰਟਾਂ 'ਤੇ ਪੱਗੜੀਧਾਰੀ ਸਿੱਖਾਂ ਨੂੰ ਕੋਈ ਸਮੱਸਿਆ ਨਾ ਆਵੇ। ਸਕੂਲਾਂ ਵਿੱਚ ਐਲੀਮੈਂਟਰੀ ਸਕੂਲੀ ਸਿੱਖਿਆ ਦੇ ਸਿਲੇਬਸ ਵਿਚ ਵੀ ਸਿੱਖ ਇਤਿਹਾਸ ਨੂੰ ਸ਼ਾਮਲ ਕੀਤਾ ਜਾਵੇ। ਅਮੈਰਿਕਨ ਅੰਬੈਸੀ ਦਾ ਕੌਂਸਲ ਸੈਕਸ਼ਨ ਜੋ ਦਿੱਲੀ ਤੋਂ ਬਦਲ ਕੇ ਮੁੰਬਈ ਕਰ ਦਿੱਤਾ ਗਿਆ ਹੈ, ਦੁਬਾਰਾ ਦਿੱਲੀ ਲਿਆਂਦਾ ਜਾਵੇ ਤੇ ਇਕ ਨਵੀਂ ਅੰਬੈਸੀ ਬੰਗਲੌਰ ਵਿਚ ਵੀ ਬਣਾਈ ਜਾਵੇ। ਸਿੱਖ ਨੁਮਾਇੰਦਿਆਂ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਕਿ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਵਿੱਚ ਸਿੱਖਾਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ ਅਤੇ ਜਦੋਂ ਵੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤ ਦੌਰੇ 'ਤੇ ਜਾਣ ਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਰੂਰ ਜਾਣ।

ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੀ ਦਹਿਸ਼ਤ, ਆਸਟ੍ਰੇਲੀਆ ਨੇ ਸਰਹੱਦਾਂ ਖੋਲ੍ਹਣ 'ਤੇ ਲਾਈ ਰੋਕ

ਸੈਨੇਟਰ ਕਿਰਸ ਵੈਨ ਹੌਲੇਨ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹ ਇਹ ਮੰਗਾਂ ਸੈਨੇਟ ਵਿਚ ਪਹੁੰਚਾਉਣਗੇ ਅਤੇ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਗੁਰਚਰਨ ਸਿੰਘ ਵਰਲਡ ਬੈਂਕ ਵੱਲੋਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਹਾਜ਼ਰ ਭਾਈਚਾਰੇ ਵੱਲੋਂ ਸੈਨੇਟਰ ਕ੍ਰਿਸ ਵੈਨ ਹੌਲੇਨ ਨੂੰ ਸ੍ਰੀ ਸਾਹਿਬ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Vandana

This news is Content Editor Vandana