ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਪਾਕਿਸਤਾਨੀ ਮੰਤਰੀਆਂ ਨਾਲ ਅਹਿਮ ਮੁੱਦਿਆਂ ''ਤੇ ਕੀਤੀਆਂ ਵਿਚਾਰਾਂ (ਤਸਵੀਰਾਂ)

06/17/2022 11:11:37 AM

ਵਾਸ਼ਿੰਗਟਨ/ਇਸਲਾਮਾਬਾਦ (ਰਾਜ ਗੋਗਨਾ): ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਸਿੱਖਸ ਆਫ ਅਮੈਰਿਕਾ ਦਾ ਇਕ ਵਫ਼ਦ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ 'ਤੇ ਹੈ।ਇਸ ਦੌਰਾਨ ਇਸ ਵਫ਼ਦ ਵੱਲੋਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਜਨਾਬ ਰਾਣਾ ਸਨਾਉੱਲਾ ਅਤੇ ਫੈਡਰਲ ਮਨਿਸਟਰ ਅਹਿਸਾਨ ਇਕਬਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਵਫ਼ਦ ਵਿੱਚ ਜਸਦੀਪ ਸਿੰਘ ਜੱਸੀ ਦੇ ਨਾਲ ਸਾਜਿਦ ਤਰਾਰ, ਹਰੀ ਰਾਜ ਸਿੰਘ, ਰਤਨ ਸਿੰਘ, ਮੋਨਾ ਸਿੰਘ, ਸੋਨੀਆ ਸਿੰਘ ਅਤੇ ਹਰਮੀਤ ਕੌਰ ਵੀ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਜਦੋਂ 4 ਸਾਲ ਦੀ ਬੱਚੀ ਨੇ ਪਹਿਲੀ ਵਾਰ ਦੁਨੀਆ ਨੂੰ 'ਨਵੀਆਂ ਅੱਖਾਂ' ਨਾਲ ਦੇਖਿਆ, ਵੀਡੀਓ ਕਰ ਦੇਵੇਗੀ ਭਾਵੁਕ

ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਇਸ ਦੌਰਾਨ ਬਹੁਤ ਹੀ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਮਨਿਸਟਰ ਸਾਹਿਬ ਨਾਲ ਸਿੱਖ ਸ਼ਰਧਾਲੂਆਂ ਲਈ ਆਨ ਅਰਾਈਵਲ ਵੀਜ਼ਾ ਵਰਗੇ ਵਿਸ਼ਿਆਂ 'ਤੇ ਬਹੁਤ ਹੀ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜੱਸੀ ਨੇ ਦੱਸਿਆ ਕਿ ਇਸ ਮੌਕੇ ਨਨਕਾਣਾ ਸਾਹਿਬ ਵਾਲ ਸਿਟੀ ਬਣਾਉਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਇਸ ਸਿਟੀ ਵਿਚ ਰਹਿਣ ਲਈ ਸਿੱਖਾਂ ਨੂੰ ਰੈਜ਼ੀਡੈਂਸੀ ਕਾਰਡ ਦਿੱਤਾ ਜਾਵੇਗਾ ਤੇ ਉਹ ਇੱਥੇ ਆਪਣੇ ਘਰ ਵੀ ਖ਼ਰੀਦ ਸਕਣਗੇ। ਉਨ੍ਹਾਂ ਦੱਸਿਆ ਮਨਿਸਟਰ ਸਾਹਿਬ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ ਪਾਕਿਸਤਾਨ ਸਰਕਾਰ ਤੱਕ ਪਹੁੰਚਾਉਣ ਦਾ ਪੂਰਾ ਵਾਅਦਾ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana