ਸਿੱਖਸ ਆਫ ਅਮੈਰਿਕਾ ਨੇ ਐਂਥਨੀ ਦੀ ਤਾਜਪੋਸ਼ੀ ਤੇ ਕਾਂਗਰਸਮੈਨ ਦੇ ਸਹੁੰ ਚੁੱਕ ਸਮਾਗਮ ’ਚ ਭਰੀ ਹਾਜ਼ਰੀ

01/05/2023 11:50:09 AM

ਵਾਸ਼ਿੰਗਟਨ (ਰਾਜ ਗੋਗਨਾ) ਸਿੱਖਸ ਆਫ਼ ਅਮੈਰਿਕਾ ਵਲੋਂ ਮੈਰੀਲੈਂਡ ਦੇ ਪਹਿਲੇ ਅਫ਼ਰੀਕਨ-ਅਮਰੀਕਨ ਦੇ ਅਟਾਰਨੀ ਜਨਰਲ ਐਂਥਨੀ ਬਰਾਊਨ ਦੇ ਸਟੇਟ ਹਾਊਸ ਆਫ ਅਨਆਪੋਲਿਸ ’ਚ ਹੋਏ ਤਾਜਪੋਸ਼ੀ ਸਮਾਰੋਹ ’ਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਸਦੀਪ ਸਿੰਘ ਜੱਸੀ ਚੇਅਰਮੈਨ ਅਤੇ ਸਾਜਿਦ ਤਰਾਰ ਡਾਇਰੈਕਟਰ ਨੇ ਉਨ੍ਹਾਂ ਨੂੰ ਨਵੇਂ ਅਹੁਦੇ ਲਈ ਵਧਾਈਆਂ ਦਿੱਤੀਆਂ। ਇਸੇ ਤਰ੍ਹਾਂ ਏਸ਼ੀਅਨ ਮੂਲ ਦੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਦੇ ਵਾਸ਼ਿੰਗਟਨ ਡੀ.ਸੀ. ’ਚ ਹੋਏ ਸਹੁੰ ਚੁੱਕ ਸਮਾਗਮ ਵਿਚ ਵੀ ਸਿੱਖਸ ਆਫ ਅਮੈਰਿਕਾ ਦੇ ਅਹੁਦੇਦਾਰਾਂ ਜਸਦੀਪ ਸਿੰਘ ਜੱਸੀ ਚੇਅਰਮੈਨ, ਸਾਜਿਦ ਤਰਾਰ ਡਾਇਰੈਕਟਰ, ਕਮਲਜੀਤ ਸੋਨੀ ਪ੍ਰਧਾਨ ਅਤੇ ਚਤਰ ਸਿੰਘ ਡਾਇਰੈਕਟਰ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। 

ਪੜ੍ਹੋ ਇਹ ਅਹਿਮ ਖ਼ਬਰ- ਅੱਤਵਾਦੀ ਸੰਗਠਨਾਂ ਖ਼ਿਲਾਫ਼ ਤਾਲਿਬਾਨ ਦੀ ਵਚਨਬੱਧਤਾ ਬਣਾਉਣ 'ਚ ਅਮਰੀਕਾ-ਪਾਕਿ ਦੇ ਸਾਂਝੇ ਹਿੱਤ

ਇੱਥੇ ਦੱਸਣਯੋਗ ਹੈ ਕਿ ਰਾਜਾ ਕ੍ਰਿਸ਼ਨਾਮੂਰਤੀ ਨੇ ਆਪਣੇ ਹਲਕੇ ਦੇ ਇਕ ਡਾਕਘਰ ਦਾ ਨਾਮ ਇਰਾਕ ਤੇ ਅਫ਼ਗਾਨਿਸਤਾਨ ਜੰਗਾਂ ਦੇ ਫੌਜੀ ਸ਼ਹੀਦਾਂ ਦੇ ਨਾਮ ’ਤੇ ਕਰਵਾਉਣ ਦੀ ਮਾਣਮੱਤੀ ਪ੍ਰਾਪਤੀ ਕੀਤੀ ਅਤੇ ਉਹਨਾਂ ਅਮਰੀਕਾ ਵਿਚ ਟਿਕਟਾਕ ਬੈਨ ਕਰਨ ਦੇ ਫ਼ੈਸਲੇ ਦਾ ਵੀ ਸਮਰਥਨ ਕੀਤਾ ਸੀ। ਇਹਨਾਂ ਸਮਾਰੋਹਾਂ ਵਿਚ ਸ਼ਾਮਿਲ ਹੋਣ ਉਪਰੰਤ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੈਰਿਕਾ ਨੇ ਕਿਹਾ ਕਿ ਅਮਰੀਕਾ ਬਹੁਸੱਭਿਅਕ ਦੇਸ਼ ਹੈ ਅਤੇ ਇਥੋਂ ਦੇ ਸਿਸਟਮ ਦੀ ਖੂਬਸੂਰਤੀ ਹੈ ਕਿ ਇੱਥੇ ਲੋਕ ਰੰਗ, ਨਸਲ, ਭੇਦ ਧਰਮ ਤੋਂ ਉੱਤੇ ਉੱਠ ਕੇ ਬੇਅੰਤ ਤਰੱਕੀਆਂ ਕਰ ਸਕਦੇ ਹਨ।

Vandana

This news is Content Editor Vandana