ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਤੇ ਸਿੱਖਸ ਆਫ ਅਮਰੀਕਾ ਨੇ ਮਨਾਇਆ 71ਵਾਂ ਰਿਪਬਲਿਕ ਡੇਅ

02/03/2020 4:40:39 PM

ਮੈਰੀਲੈਂਡ (ਰਾਜ ਗੋਗਨਾ): ਬੀਤੇ ਦਿਨ ਸਿੱਖਸ ਆਫ ਅਮਰੀਕਾ ਤੇ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਸੰਸਥਾ ਵਲੋਂ 71ਵਾਂ ਗਣਤੰਤਰ ਦਿਵਸ ਮਾਰਟਿਨ ਕਰਾਸ ਦੇ ਅੰਬੈਸੀ ਹਾਲ ਵਿੱਚ ਮਨਾਇਆ ਗਿਆ। ਜਿੱਥੇ ਭਾਰਤੀ ਅੰਬੈਸਡਰ ਅਮਿਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਟੀਵ ਮਕੈਡਮ, ਅਨੁਰਾਗ ਕੁਮਾਰ, ਮਿੰਟ ਗੁੰਮਰੀ ਦੇ ਅਗਜ਼ੈਕਟਿਵ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ। ਬਲਜਿੰਦਰ ਸਿੰਘ ਸ਼ੰਮੀ ਪ੍ਰਧਾਨ ਐੱਨ. ਸੀ .ਏ.ਆਈ. ਏ. ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਅਮਰੀਕਨ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤੀ ਗਈ।

 

ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਵਲੋਂ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਅਮਿਤ ਕੁਮਾਰ, ਸਟੀਵ ਮਕੈਡਮ, ਕਾਉਂਟੀ ਮੁਖੀ ਅਤੇ ਮਹਿਮਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ 71ਵੇਂ ਗਣਤੰਤਰ ਦਿਵਸ ਤੇ ਸਾਰੇ ਹੁੰਮ-ਹੁੰਮਾ ਕੇ ਪਹੁੰਚੇ ਹਨ। ਜਿਨ੍ਹਾਂ ਅੰਦਰ ਜਜ਼ਬਾ ਅਤੇ ਉਤਸ਼ਾਹ ਹੈ, ਜੋ ਭਾਰਤ ਨਾਲ ਤੇ ਇਸ ਦੇ ਸੰਵਿਧਾਨ ਨਾਲ ਪਿਆਰ ਕਰਦੇ ਹਨ। ਟਾਮ ਨੇ ਕਿਹਾ ਕਿ ਮਿੰਟ ਗੁੰਮਰੀ ਕਾਉਂਟੀ ਮੈਰੀਲੈਂਡ ਦੀ ਉੱਤਮ ਕਾਉਂਟੀ ਹੈ ਜਿੱਥੇ ਵੱਧ ਤੋਂ ਵੱਧ ਨਿਵੇਸ਼ ਹੋਇਆ ਹੈ।ਸਟੀਵ ਮਕੈਡਮ ਜੋ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਦੀ ਨੁਮਾਇੰਦਗੀ ਕਰਦੇ ਗਣਤੰਤਰ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤੀਆਂ ਵਲੋਂ ਮੈਰੀਲੈਂਡ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਜਿਸ ਕਰਕੇ ਮੈਰੀਲੈਂਡ ਅਮਰੀਕਾ ਦੇ ਨਕਸ਼ੇ ਤੇ ਬਿਜ਼ਨਸ ਹੱਬ ਵਜੋਂ ਉਭਰਿਆ ਹੈ। 

 

ਪਵਨ ਬੈਜਵਾੜਾ ਚੇਅਰਮੈਨ ਨੇ ਕਿਹਾ ਕਿ 71ਵਾਂ ਗਣਤੰਤਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ। ਜਿਸ ਵਿੱਚ ਪੂਰੇ ਮੈਟਰੋਪੁਲਿਟਨ ਦੀਆਂ ਉੱਘੀਆਂ ਸਖਸ਼ੀਅਤਾਂ ਸ਼ਾਮਲ ਹਨ। ਸੁਰੇਸ਼ ਗੁਪਤਾ ਚੇਅਰਮੈਨ ਬੋਰਡ ਆਫ ਟਰਸਟੀ ਨੇ ਕਿਹਾ ਕਿ ਇਸ ਸੰਸਥਾ ਨੇ 15 ਸਾਲ ਪੂਰੇ ਕਰ ਲਏ ਹਨ। ਅੱਜ ਦਾ ਸਮਾਗਮ ਸਾਡੇ ਸਾਰਿਆਂ ਲਈ ਪ੍ਰੇਰਨਾ ਸ੍ਰੋਤ ਹੈ।ਅਮਿਤ ਕੁਮਾਰ ਅੰਬੈਸਡਰ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਅਤੇ ਅਮਰੀਕਾ ਦੇ ਸੰਬੰਧਾਂ ਦੀ ਮਜ਼ਬੂਤੀ ਬਾਰੇ ਗੱਲ ਕੀਤੀ। ੳਹਨਾਂ ਭਾਰਤ ਦੀ ਡੈਮੋਕਰੇਸੀ ਤੇ ਸੰਵਿਧਾਨ ਦੀ ਸ਼ਲਾਘਾ ਕੀਤੀ। ਆਏ ਮਹਿਮਾਨਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। 

ਸਿੱਖਸ ਆਫ ਅਮਰੀਕਾ ਤੇ ਐਨ ਸੀ ਏ ਆਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ।ਸੰਸਥਾ ਵਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਵਿਸ਼ੇਸ਼ ਐਵਾਰਡ ਦਿੱਤੇ ਗਏ। ਜਿਸ ਵਿੱਚ ਸਾਜਿਦ ਤਰਾਰ ਸੈਂਟਰ ਫਾਰ ਸੋਸ਼ਲ ਚੇਂਜ, ਅਰੁਣ ਚਾਵਲਾ ਟੈਕਸਾਂ ਦੇ ਪਿਤਾਮਾ, ਰਮੇਸ਼ ਖੁਰਾਨਾ ਅਤੇ ਟਾਮ ਸ਼ਾਮਲ ਸਨ। ਜਿਨ੍ਹਾਂ ਨੂੰ ਵਧੀਆ ਯਾਦਗਰੀ ਚਿੰਨ੍ਹ ਟਰਾਫੀ ਦੇਕੇ ਸਨਮਾਨਿਤ ਕੀਤਾ ਜੋ ਭਾਰਤੀ ਅੰਬੈਸਡਰ, ਡਾ. ਅਡੱਪਾ ਪ੍ਰਸਾਦ ਤੇ ਕੰਵਲਜੀਤ ਸਿੰਘ ਸੋਨੀ, ਪਵਨ ਕੁਮਾਰ ਤੇ ਬਲਜਿੰਦਰ ਸਿੰਘ ਸ਼ੰਮੀ ਵਲੋਂ ਭੇਂਟ ਕੀਤੀ ਗਈ।ਸਟੀਵ ਮਕੈਡਮ ਵਲੋਂ ਗਵਰਨਰ ਵਲੋਂ ਭੇਜਿਆ ਸਾਈਟੇਸ਼ਨ ਡਾ. ਸੁਰਿੰਦਰ ਸਿੰਘ ਗਿੱਲ ਅਤੇ ਰੇਨੂਕਾ ਮਿਸ਼ਰਾ ਨੇ ਪ੍ਰਾਪਤ ਕੀਤਾ ਜੋ ਜਸਦੀਪ ਸਿੰਘ ਜੱਸੀ ਤੇ ਸਾਜਿਦ ਤਰਾਰ ਦੀ ਅਗਵਾਈ ਵਿੱਚ ਦਿੱਤਾ ਗਿਆ। 

 

 

ਕਾਉਂਟੀ ਵਲੋਂ ਭੇਜਿਆ ਸਾਈਟੇਸਨ ਟਾਮ ਨੇ ਅਲਪਨਾ ਅਤੇ ਸਮਿਤਾ ਬੋਡਪੁਡੀ ਨੇ ਪ੍ਰਾਪਤ ਕੀਤਾ। ਉਪਰੰਤ ਰੰਗਾਰੰਗ ਪ੍ਰੋਗਰਾਮ ਵੱਖ-ਵੱਖ ਪ੍ਰਾਂਤਾਂ ਦੇ ਲੋਕ ਨਾਚਾਂ ਰਾਹੀਂ ਪੇਸ਼ ਕੀਤਾ ਗਿਆ। ਜਿਸ ਵਿੱਚ ਅਸਾਮੀ, ਹਰਿਆਣਵੀ, ਰਾਜਸਥਾਨੀ ਤੇ ਪੰਜਾਬੀ ਲੋਕ ਨਾਚ ਪੇਸ਼ ਕੀਤੇ ਗਏ। ਅਡੱਪਾ ਦੀ ਸਪੁੱਤਰੀ ਨੇ ਅੰਗਰੇਜ਼ੀ ਵਿੱਚ ਗੀਤ ਗਾ ਕੇ ਸਾਰਿਆਂ ਦਾ ਮਨ ਜਿੱਤਿਆ।

 

ਅਬਦੁਲਾ ਅਬਦੁਲਾ ਦੇ ਸਹਿਯੋਗੀ ਨੇ ਰਾਸ਼ਟਰ ਦੇ ਨਾਮ 'ਤੇ ਗੀਤ ਪੇਸ਼ ਕੀਤਾ। ਸਮੁੱਚੇ ਤੌਰ 'ਤੇ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਪ੍ਰੋਗਰਾਮ ਦਾ ਸੰਚਾਲਨ ਕੀਰਤੀ, ਰਮਾਂ ਅਤੇ ਦੇਵੰਗ ਸ਼ਾਹ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ।ਗੁਰਚਰਨ ਸਿੰਘ ਨੇ ਵੋਟ ਆਫ ਥੈਕਸ ਪੇਸ਼ ਕੀਤਾ। ਮੀਡਾਆ ਦੀ ਹਾਜ਼ਰੀ ਵੀ ਭਰਵੀਂ ਸੀ।ਸਮਾਗਮ ਕਾਬਲੇ ਤਾਰੀਫ ਸੀ। ਰਾਤਰੀ ਭੋਜ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ।
 

Vandana

This news is Content Editor Vandana