ਸਿੱਖਸ ਆਫ ਅਮਰੀਕਾ ਦਾ ਵਫ਼ਦ ਨਨਕਾਣਾ ਸਾਹਿਬ ਦੇ ਮੁੱਦੇ ''ਤੇ ਪਾਕਿ ਅੰਬੈਸਡਰ ਨੂੰ ਮਿਲਿਆ

01/08/2020 3:30:29 PM

ਵਾਸ਼ਿੰਗਟਨ,ਡੀ.ਸੀ (ਰਾਜ ਗੋਗਨਾ): ਬੀਤੇ ਦਿਨ ਸਿੱਖਸ ਆਫ ਅਮਰੀਕਾ ਦਾ ਇਕ ਵਫ਼ਦ ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ਼ ਅਮਰੀਕਾ ਦੀ ਅਗਵਾਈ ਵਿਚ ਪਾਕਿਸਤਾਨ ਦੇ ਅੰਬੈਸਡਰ ਡਾਕਟਰ ਅਸਦ ਮਜੀਦ ਨੂੰ ਨਨਕਾਣਾ ਸਾਹਿਬ ਦੇ ਮੁੱਦੇ ਦੇ ਸੰਬੰਧ ਵਿੱਚ ਮਿਲਿਆ। ਜਿੱਥੇ ਜਸਦੀਪ ਸਿੰਘ ਜੱਸੀ ਨੇ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਤੁਰੰਤ ਐਕਸ਼ਨ ਦੀ ਤਾਰੀਫ਼ ਕੀਤੀ। ਉਥੇ ਉਹਨਾਂ ਨਨਕਾਣਾ ਸਾਹਿਬ ਦੇ ਪ੍ਰਸ਼ਾਸਕਾਂ ਦਾ ਵੀ ਧੰਨਵਾਦ ਕੀਤਾ, ਜਿੰਨਾਂ ਨੇ ਸਾਰੀ ਸਥਿਤੀ ਨੂੰ ਤੁਰੰਤ ਕੰਟਰੋਲ ਵਿਚ ਕੀਤਾ।ਉਹਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਸਥਿਤੀ ਨੂੰ ਨਾ ਹੋਣ ਦਿੱਤਾ ਜਾਵੇ ਅਤੇ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ।

ਡਾਕਟਰ ਅਸਦ ਮਜੀਦ ਅੰਬੈਸਡਰ ਵਾਸ਼ਿੰਗਟਨ ਡੀ.ਸੀ ਨੇ ਸਿੱਖਸ ਆਫ ਅਮਰੀਕਾ ਦੇ ਵਫ਼ਦ ਨੂੰ ਪੂਰਾ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਸਥਿਤੀ ਪੈਦਾ ਹੀ ਹੋਣ ਨਹੀਂ ਦਿੱਤੀ ਜਾਵੇਗੀ। ਸਿੱਖਾ ਨੂੰ ਹਰ ਕਿਸਮ ਦੀ ਮਦਦ ਦਿੱਤੀ ਜਾਵੇਗੀ ਤੇ ਉਹਨਾਂ ਦੀ ਸਕਿਉਰਟੀ ਦਾ ਖ਼ਾਸ ਖਿਆਲ ਵੀ ਰੱਖਿਆ ਜਾਵੇਗਾ।ਅੰਬੈਸਡਰ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦਾ ਯਾਤਰਾ ਵੀਜ਼ਾ ਤੁਰੰਤ ਦਿੱਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਅਸੀਂ ਜਲਦੀ ਹੀ ਸਥਾਨਕ ਗੁਰੂ ਘਰਾਂ ਵਿੱਚ ਵੀਜ਼ਾ ੳਪਨ ਹਾਊਸ ਵੀ ਸ਼ੁਰੂ ਕਰਕੇ ਸੰਗਤਾ ਨੂੰ ਪਾਕਿਸਤਾਨ ਗੁਰੂਘਰਾਂ ਦੇ ਦਰਸ਼ਨਾਂ ਲਈ ਵੀਜ਼ੇ ਦੇਵਾਂਗੇ।

PunjabKesari

ਮੁਸਲਿਮ ਫਾਰ ਟਰੰਪ ਦੀ ਕਮੇਟੀ ਦੇ ਮੈਂਬਰ ਸਾਜਿਦ ਤਰਾਰ ਨੇ ਕਿਹਾ ਕਿ ਸਿੱਖਸ ਆਫ ਅਮਰੀਕਾ ਹਮੇਸ਼ਾ ਹੀ ਸਿੱਖ ਕਮਿਊਨਟੀ ਦੇ ਮਸਲਿਆਂ ਨਾਲ ਨਜਿੱਠਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਅਸੀਂ ਇਹਨਾਂ ਦੇ ਸਦਾ ਹੀ ਰਿਣੀ ਹਾਂ ।ਇਸ ਵਫ਼ਦ ਵਿੱਚ ਬਲਜਿੰਦਰ ਸਿੰਘ ਸ਼ੰਮੀ, ਡਾਕਟਰ ਸੁਰਿੰਦਰ ਸਿੰਘ ਗਿੱਲ, ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਸੁਰਜੀਤ ਸਿੰਘ ਮਾਨ ,ਸੁਰਮੁਖ ਸਿੰਘ ਮਾਣਕੂ, ਉਮਰ ਜਾਨ ਵੀ ਹਾਜ਼ਰ ਸਨ। ਜਿਹਨਾਂ ਨੇ ਸਿੱਖਾਂ ਦੀਆ ਮੁਸ਼ਕਲਾਂ ਨੂੰ ਖੁੱਲ੍ਹ ਕੇ ਦੱਸਿਆ। ਜਿਸ ਦੇ ਹੱਲ ਲਈ ਅੰਬੈਸਡਰ ਵੱਲੋਂ ਬੜੇ ਸੰਜੀਦਾ ਮਾਹੋਲ ਵਿੱਚ ਹਰ ਮਸਲੇ ਨੂੰ ਹੱਲ ਕਰਨ ਦਾ ਪੂਰਾ ਵਾਅਦਾ ਕੀਤਾ ਗਿਆ।


 


Vandana

Content Editor

Related News