ਟਰੰਪ ਪਰਿਵਾਰ ਨਾਲ ''ਸਿੱਖਸ ਫਾਰ ਅਮਰੀਕਾ'' ਦੇ ਚੇਅਰਮੈਨ ਜੱਸੀ ਦੀ ਅਹਿਮ ਮੀਟਿੰਗ

08/30/2020 10:32:07 AM

ਵਾਸ਼ਿੰਗਟਨ, ( ਰਾਜ ਗੋਗਨਾ )- ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰਾਸ਼ਟਰਪਤੀ ਟਰੰਪ ਦੀ ਚੋਣ ਦਾ ਰਸਮੀ ਤੌਰ ‘ਤੇ ਹਿੱਸਾ ਬਣ ਚੁੱਕੀ ਸਿੱਖਸ ਫਾਰ ਟਰੰਪ ਦੇ ਕੋ-ਚੇਅਰਮੈਨ ਅਤੇ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਵਿਚ ਪੂਰੀ ਤਰ੍ਹਾਂ ਸਰਗਰਮ ਹਨ ।

ਪਹਿਲੀ ਵਾਰ ਚੋਣ ਮੁਹਿੰਮ ਵਿਚ ਕਿਸੇ ਸਿੱਖ ਸੰਸਥਾ ਨੂੰ ਅਜਿਹੀ ਮਾਨਤਾ ਮਿਲਣੀ ਅਤੇ ਸਿੱਖਾਂ ਦੇ ਨਾਮ ਦੀ ਚੋਣ ਮੁਹਿੰਮ ਵਿਚ ਚਰਚਾ ਸਿੱਖ ਪਹਿਚਾਣ ਲਈ ਇਕ ਸੁਨਿਹਰੀ ਮੌਕਾ ਹੈ। ਇਸ ਤੋਂ ਵਧ ਕੇ ਸਿੱਖਾਂ ਦਾ ਇਥੋਂ ਦੀ ਮੁੱਖ ਧਾਰਾ ਸਿਆਸਤ ਦੇ ਸਿਖਰਲੇ ਸਮਾਗਮਾਂ ਵਿਚ ਦਸਤਾਰ ਸਣੇ ਸ਼ਾਮਲ ਹੋਣਾ ਵਿਸ਼ਵ ਦੇ ਸਿਖਾਂ ਲਈ ਬੜੇ ਮਾਣ ਵਾਲੀ ਗੱਲ ਹੈ। 

ਹੁਣ ਭਾਵੇਂ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਅਮਰੀਕਾ ਦੇ ਸਿੱਖਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੇ ਅਹਿਮ ਸਮਾਗਮਾਂ ਵਿਚ ਹਾਜ਼ਰੀ ਭਰੀ ਜਾ ਰਹੀ ਹੈ। ਬੀਤੇ ਦਿਨੀਂ ਰੀਪਬਲਿਕਨ ਪਾਰਟੀ ਦੇ ਕੰਨਵੈਸ਼ਨ ਦੌਰਾਨ ਟਰੰਪ ਪਰਿਵਾਰ ਵੱਲੋਂ ਆਪਣੀ ਚੋਣ ਮੁਹਿੰਮ ਦੇ ਖਾਸ ਮੈਂਬਰਾਂ ਨੂੰ ਟਰੰਪ ਇੰਟਰਨੈਸ਼ਲ ਹੋਟਲ ਵਾਸ਼ਿਗੰਟਨ ਡੀ. ਸੀ. ਵਿਚ ਇਕ ਵਿਸ਼ੇਸ਼ ਮੀਟਿੰਗ ਲਈ ਬੁਲਾਇਆ ਗਿਆ ਅਤੇ ਟਰੰਪ ਪਰਿਵਾਰ ਵੱਲੋਂ ਰੀਪਬਲਿਕਨ ਪਾਰਟੀ ਦੀ ਹਮਾਇਤ ਕਰਨ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਿੱਖਸ ਫਾਰ ਟਰੰਪ ਦੇ ਉਪ- ਪ੍ਰਧਾਨ ਬਲਜਿੰਦਰ ਸਿੰਘ ਸੰਮੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਗੁਰਚਰਨ ਸਿੰਘ ਤੇ ਹੋਰ ਅਨੇਕਾਂ ਸਿੱਖ ਪਰਿਵਾਰਾਂ ਨੇ ਜੱਸੀ ਨੂੰ ਰਿਪਬਲਿਕ ਪਾਰਟੀ ਦੇ ਹੱਕ 'ਚ ਵੋਟ ਦੇਣ ਦਾ ਪੂਰਾ ਭਰੋਸਾ ਜਤਾਇਆ।
 

Lalita Mam

This news is Content Editor Lalita Mam