''ਹਾਓਡੀ ਮੋਦੀ'' ਪ੍ਰੋਗਰਾਮ ਦੌਰਾਨ ਸਿੱਖਾਂ ਤੇ ਕਸ਼ਮੀਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

09/23/2019 4:25:25 PM

ਹਿਊਸਟਨ (ਅਮਰੀਕਾ) (ਰਾਜ ਗੋਗਨਾ)- ਅਮਰੀਕਾ ਦੇ ਸ਼ਹਿਰ ਹਿਊਸਟਨ 'ਚ ਜਦੋਂ ਬੀਤੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਨਆਰਜੀ ਫੁੱਟਬਾਲ ਮੈਦਾਨ ਅੰਦਰ ਹੋ ਰਹੇ ਸਮਾਗਮ 'ਚ ਭਾਰਤੀ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਸ ਸਟੇਡੀਅਮ ਦੇ ਬਾਹਰ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਅਤੇ ਕਸ਼ਮੀਰੀ ਲੋਕ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਇਕੱਤਰ ਹੋਏ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਵੱਖਵਾਦੀ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਸੁਨੇਹਿਆਂ ਵਾਲੇ ਬੈਨਰ ਫੜੇ ਹੋਏ ਸਨ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਤੋਂ ਇਲਾਵਾ ਅਮਰੀਕਨਾਂ ਨੇ ਵੀ ਹਿੱਸਾ ਲਿਆ ਜੋ ਟਰੰਪ ਅਤੇ ਮੋਦੀ ਨੂੰ ਨਾਜ਼ੀਵਾਦ ਦਾ ਨਵਾਂ ਰੂਪ ਮੰਨ ਰਹੇ ਹਨ ਤੇ ਪੱਛਮ ਵਿੱਚ ਵੱਧ ਰਹੀ "ਵਾਈਟ ਸੁਪਰਮਾਸੀਸਿਟ" ਵਿਚਾਰਧਾਰਾ ਦੇ ਸਮਰਥਕ ਮੰਨਦੇ ਹਨ, ਜਦੋਂ ਮੋਦੀ ਅਤੇ ਟਰੰਪ ਮੈਦਾਨ ਦੇ ਅੰਦਰ ਇਕੱਤਰ ਹੋਏ ਭਾਰਤੀਆਂ ਨੂੰ ਆਪਣੇ ਭਾਸ਼ਣ ਸੁਣਾ ਰਹੇ ਸਨ ਤਾਂ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਇਕੱਤਰ ਹੋਏ ਲੋਕਾਂ ਵੱਲੋਂ "ਮੋਦੀ ਵਾਪਸ ਜਾਓ" ਵਰਗੇ ਨਾਅਰੇ ਲਾਏ ਜਾ ਰਹੇ ਸਨ।
 

Sunny Mehra

This news is Content Editor Sunny Mehra