ਆਸਟ੍ਰੇਲੀਆ ਦੀ ਸਿੱਖ ਬੀਬੀ ਨੇ ਦਿੱਤਾ ਯੂਨੈਸਕੋ ਦੀ ਸਭਾ ਵਿਚ ਭਾਸ਼ਣ

03/14/2017 5:52:27 AM

ਬ੍ਰਿਸਬੇਨ— ਪੈਰਿਸ ਵਿਖੇ ਸਥਿਤ ਯੂਨੈਸਕੋ ਦੇ ਮੁੱਖ ਦਫਤਰ ਵਿਚ ਆਯੋਜਿਤ ਇੰਟਰਨੈਸ਼ਨਲ ਪੀਸ ਸਮਿਟ ਵਿਚ ਵੱਖ-ਵੱਖ ਦੇਸ਼ਾਂ ਦੇ ਲਗਭਗ 300 ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦਾ ਮੁੱਖ ਮਕਸਦ ਸੰਸਾਰ ਵਿਚ ਸਾਂਝੀਵਾਲਤਾ ਨੂੰ ਧਾਰਮਿਕ ਪੜ੍ਹਾਈ ਦਾ ਹਿੱਸਾ ਬਣਾ ਕੇ ਪ੍ਰਾਪਤ ਕਰਨ ਸੰਬੰਧੀ ਵਿਚਾਰਾਂ ਪੇਸ਼ ਕਰਨਾ ਸੀ। ਇਸ ਕਾਨਫਰੰਸ ਵਿਚ ਜਿੱਥੇ ਦੁਨੀਆਭਰ ਦੇ ਬੁੱਧੀਜੀਵੀ ਸ਼ਾਮਲ ਹੋਏ, ਉੱਥੇ ਆਸਟ੍ਰੇਲੀਆ ਦੀ ਸਿੱਖ ਨਿਸ਼ਕਾਮ ਸੋਸਾਇਟੀ ਦੀ ਡਾਇਰੈਕਟਰ ਬੀਬੀ ਕਮਲਜੀਤ ਕੌਰ ਅਟਵਾਲ ਵੀ ਉਚੇਚੇ ਤੌਰ ''ਤੇ ਸ਼ਾਮਲ ਹੋਈ। ਉਨ੍ਹਾਂ ਨੇ ਇਸ ਮੌਕੇ ਸਿੱਖ ਧਰਮ ਦੇ ਵਿਸ਼ਾਵਸ, ਸਿੱਖ ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਜ਼ਿੰਦਗੀ ਦੀਆਂ ਉਦਾਹਰਣਾਂ ਬਾਰੇ ਆਪਣਾ ਪਰਚਾ ''ਵਿਸ਼ਵਾਸ ਦੇ ਤੋਹਫੇ'' ਪੜ੍ਹਿਆ। ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮਿਲਣਾ ਇਕ ਬਹੁਤ ਵਧੀਆ ਤਜਰਬਾ ਰਿਹਾ। 
ਇੱਥੇ ਦੱਸ ਦੇਈਏ ਕਿ ਇਸ ਕਾਨਫਰੰਸ ਦਾ ਆਯੋਜਨ ਪੀਓਰਲੈਂਡ ਲਰਨਿੰਗ ਕਾਲਜ ਐਸੋਸੀਏਸ਼ਨ ਅਤੇ ''ਦਿ ਰੀਪਬਲਿਕ ਆਫ ਮੈਡਾਸਾਗਰ ਵੱਲੋਂ ਕੀਤਾ ਗਿਆ ਸੀ। ਇਸ ਕਾਨਫਰੰਸ ਦਾ ਮਕਸਦ ਧਾਰਮਿਕ ਭਿੰਨਤਾ ਦੀ ਚੁਣੌਤੀ, ਅੰਤਰ ਧਰਮੀ ਗੱਲਬਾਤ ਨੂੰ ਵਧਾਉਣਾ, ਵਿਸ਼ਵਾਸ ਅਤੇ ਮਨੁੱਖਤਾ ਵਿਚਕਾਰ ਸੰਬੰਧ ਬਣਾਉਣਾ ਆਦਿ ਸੀ।

Kulvinder Mahi

This news is News Editor Kulvinder Mahi