ਇਕੱਲੇ ਰਹਿ ਰਹੇ ਬੱਚਿਆਂ ਦੀ ਜ਼ਿੰਦਗੀ ''ਚ ਖੁਸ਼ੀਆਂ ਦੇ ਰੰਗ ਭਰਦੀ ਹੈ ''ਸਿੱਖ ਤੋਆਏ ਅਪੀਲ ਇੰਗਲੈਂਡ''

11/11/2020 10:12:41 AM

ਬਰਮਿੰਘਮ,(ਸੰਜੀਵ ਭਨੋਟ)- ਦੁਨੀਆ ਵਿਚ ਬਹੁਤ ਤਰ੍ਹਾਂ ਦੀਆਂ ਦਾਨ ਸੰਸਥਾਵਾਂ ਚੱਲਦੀਆਂ ਹਨ, ਇਨ੍ਹਾਂ ਸਭ ਦੇ ਪਿੱਛੇ ਇਕ ਹੀ ਮੰਤਵ ਹੁੰਦਾ ਹੈ ਸੇਵਾ। ਹਰ ਸੰਸਥਾ ਦਾ ਸੇਵਾ ਕਰਨ ਦਾ ਆਪਣਾ ਢੰਗ ਹੁੰਦਾ ਹੈ। ਕਈ ਸੰਸਥਾਵਾਂ ਰੋਟੀ, ਕੱਪੜੇ, ਘਰ, ਪੜ੍ਹਾਈ ਜਾਂ ਮਰੀਜ਼ਾਂ ਦੀ ਪੈਸੇ ਨਾਲ ਸਹਾਇਤਾ ਕਰਦੇ ਹਨ ਪਰ ਇੰਗਲੈਂਡ ਵਿਚ ਸਿੱਖ ਤੋਆਏ ਅਪੀਲ ਨਾਮਕ ਸੰਸਥਾ ਨੇ 2017 ਤੋਂ ਬਿਲਕੁਲ ਨਵੇਂ ਤਰੀਕੇ ਨਾਲ ਸੇਵਾ ਸ਼ੁਰੂ ਕੀਤੀ ਹੈ।

PunjabKesari

ਸਿੱਖ ਟੋਆਏ ਅਪੀਲ ਦੇ ਫਾਊਂਡਰ ਮੈਂਬਰ ਮੈਨੀ ਜੌਹਲ ਨੇ 'ਜਗਬਾਣੀ' ਨਾਲ ਗੱਲ ਕਰਦਿਆਂ ਦੱਸਿਆ, "ਅਸੀਂ ਹਰ ਸਾਲ ਕ੍ਰਿਸਮਸ ਦੇ ਦਿਨਾਂ ਵਿਚ ਲੋੜਵੰਦ ਛੋਟੇ ਬੱਚਿਆਂ ਨੂੰ ਨਵੇਂ ਖਿਡੌਣੇ ਭੇਂਟ ਕਰਦੇ ਹਾਂ। ਬੱਚਿਆਂ ਲਈ ਸਭ ਤੋਂ ਪਿਆਰੇ ਆਪਣੇ ਖਿਡੌਣੇ ਹੁੰਦੇ ਹਨ। ਇੰਗਲੈਂਡ ਦੇ ਸੱਭਿਆਚਾਰ ਮੁਤਾਬਕ ਕ੍ਰਿਸਮਿਸ ਦੇ ਦਿਨਾਂ ਵਿਚ ਇਕ-ਦੂਜੇ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ। ਅਸੀਂ ਸੋਚਿਆ ਅਸੀਂ ਕਿਉਂ ਨਾ ਕੋਈ ਅਜਿਹੀ ਸੰਸਥਾ ਬਣਾਈਏ, ਜਿਸ ਜ਼ਰੀਏ ਇਕੱਲੇ ਜਾਂ ਮਾਂ-ਬਾਪ ਤੋਂ ਬਿਨਾਂ ਰਹਿ ਰਹੇ ਬੱਚਿਆਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਭਰ ਸਕੀਏ।" 

PunjabKesari

ਮੈਨੀ ਜੌਹਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਤੇ ਦੋਸਤਾਂ ਦਾ ਬਹੁਤ ਸਹਿਯੋਗ ਰਿਹਾ ਹੈ। ਕੋਵਿਡ-19 ਦੇ ਚੱਲਦਿਆਂ ਇਸ ਸਾਲ ਦੇ ਸਾਰੇ ਸਮਾਗਮ ਰੱਦ ਕਰਨੇ ਪਏ ਪਰ ਇਸ ਸਾਲ ਉਨ੍ਹਾਂ ਦੀ ਸੰਸਥਾ ਨਾਲ ਲੰਡਨ ਤੋਂ ਹਮੈੱਲੀ, ਬੇਂਟਲੇ ਤੇ ਰੋਲਜ਼ ਰੋਇਸ ਸਪਾਂਸਰ ਦੇ ਤੌਰ 'ਤੇ ਜੁੜੇ ਹਨ। ਮੀਤੂ ਸਿੰਘ ਨੇ ਦੱਸਿਆ ਕਿ 2019 ਦੀ ਕ੍ਰਿਸਮਿਸ ਮੌਕੇ ਉਨ੍ਹਾਂ ਤਕਰੀਬਨ 25 ਹਜ਼ਾਰ ਖਿਡੌਣੇ ਬੱਚਿਆਂ ਵਿਚ ਵੰਡੇ ਸਨ। ਸਿੱਖ ਟੋਆਏ ਅਪੀਲ ਨੂੰ ਉਮੀਦ ਹੈ ਕਿ ਇਸ ਸਾਲ ਹੋਰ ਜ਼ਿਆਦਾ ਖਿਡੌਣੇ ਵੰਡੇ ਜਾਣਗੇ ਅਤੇ ਬੱਚਿਆਂ ਦੇ ਚਿਹਰੇ 'ਤੇ ਖ਼ੁਸ਼ੀ ਲਿਆਈ ਜਾਵੇਗੀ।


 


Lalita Mam

Content Editor

Related News