ਭਰਾ ਦੇ ਕਤਲ ਤੋਂ ਬਾਅਦ ਸਿੱਖ ਰਿਪੋਰਟਰ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਦਰਦ

01/05/2020 4:25:56 PM

ਪੇਸ਼ਾਵਰ(ਆਈ.ਏ.ਐਨ.ਐਸ.)- ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਸਿੱਖ ਰਿਪੋਰਟਰ ਦੇ ਭਰਾ ਦੇ ਕਤਲ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਤਣਾਅ ਹੋਰ ਵਧ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਮ੍ਰਿਤਕ ਸਿੱਖ ਪਰਵਿੰਦਰ ਸਿੰਘ ਖੈਬਰ ਪਖਤੂਨਖਵਾ ਦਾ ਰਹਿਣ ਵਾਲਾ ਹੈ ਤੇ ਉਹ ਪੇਸ਼ਾਵਰ ਵਿਆਹ ਦੀ ਖਰੀਦਦਾਰੀ ਕਰਨ ਆਇਆ ਸੀ। ਭਰਾ ਦੇ ਕਤਲ ਤੋਂ ਬਾਅਦ ਹਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰੌਂਗਟੇ ਖੜ੍ਹੇ ਕਰਨ ਵਾਲਾ ਦਰਦ ਬਿਆਨ ਕੀਤਾ ਹੈ।

ਸਥਾਨਕ ਪੱਤਰਕਾਰ ਹਰਮੀਤ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਰਵਿੰਦਰ ਮਲੇਸ਼ੀਆ ਵਿਚ ਇਕ ਵਪਾਰੀ ਸੀ ਤੇ ਪੇਸ਼ਾਵਰ ਇਕ ਵਿਆਹ ਦੀ ਖਰੀਦਦਾਰੀ ਕਰਨ ਲਈ ਆਇਆ ਸੀ। ਘੱਟ ਗਿਣਤੀਆਂ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਪਾਕਿਸਤਾਨ ਘੱਟ ਗਿਣਤੀਆਂ ਕਰਕੇ ਖੂਬਸੂਰਤ ਹੈ ਪਰ ਹਰ ਸਾਲ ਅਸੀਂ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਨੂੰ ਆਪਣੇ ਮੋਢਿਆਂ 'ਤੇ ਚੁੱਕਦੇ ਹਾਂ। ਪਾਕਿਸਤਾਨ ਘੱਟ ਗਿਣਤੀਆਂ ਦੀ ਰੱਖਿਆ ਲਈ ਕਈ ਦੇਸ਼ਾਂ ਤੋਂ ਪੈਸਾ ਪ੍ਰਾਪਤ ਕਰਦਾ ਹੈ। ਪਰ ਇਥੇ ਕੋਈ ਸੁਰੱਖਿਆ ਨਹੀਂ ਹੈ। ਇਸੇ ਲਈ ਮੈਂ ਅੱਜ ਆਪਣੇ ਮਰੇ ਹੋਏ ਭਰਾ ਦੀ ਲਾਸ਼ ਚੁੱਕਣ ਆਇਆ ਹਾਂ। ਮੈਂ ਉਦੋਂ ਤੱਕ ਅਰਾਮ ਨਹੀਂ ਕਰਾਂਗਾ ਜਦੋਂ ਤੱਕ ਪਾਕਿਸਤਾਨ ਦੀ ਸਰਕਾਰ ਮੇਰੇ ਭਰਾ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਵਾਉਂਦੀ।

ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਖਾਸਕਰਕੇ ਸਿੱਖ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਹੋਏ ਹਮਲੇ ਤੋਂ ਬਾਅਦ ਅਸੁਰੱਖਿਆ ਤੇ ਡਰ ਦੇ ਸਾਏ ਵਿਚ ਹਨ। ਇਕ ਮੁਸਲਿਮ ਸਮੂਹ ਨੇ ਇਕ ਵਿਅਕਤੀ ਦੇ ਪਰਿਵਾਰ ਦੀ ਅਗਵਾਈ ਵਿਚ, ਜਿਸ ਨੇ ਇਕ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਸੀ, ਨਨਕਾਣਾ ਸਾਹਿਬ ਵਿਖੇ ਪੱਥਰਬਾਜ਼ੀ ਕੀਤੀ। ਇਸ ਘਟਨਾ 'ਤੇ ਭਾਰਤ ਦੀ ਨਿੰਦਾ ਤੋਂ ਬਾਅਦ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ।


Baljit Singh

Content Editor

Related News