ਮਲੇਸ਼ੀਆ ਦੀ ਯੂਨੀਵਰਸਿਟੀ ''ਚ ਪਹਿਲੀ ਸਿੱਖ ਡੀਨ ਬਣੀ ਸੁਰਿੰਦਰਪਾਲ ਕੌਰ

07/24/2020 2:34:32 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਦੇਸ਼ੀ ਧਰਤੀ 'ਤੇ ਜਾ ਕੇ ਵਸਣਯੋਗ ਹੋਣਾ ਵੀ ਮੁਹਾਲ ਹੁੰਦਾ ਹੈ। ਜਦੋਂ ਕੋਈ ਸਖਸ਼ ਆਪਣੀ ਅਣਥੱਕ ਘਾਲਣਾ ਕਰਕੇ ਬੁਲੰਦੀਆਂ ਨੂੰ ਛੂੰਹਦਾ ਹੈ ਤਾਂ ਖੁਸ਼ੀ ਹੋਣੀ ਸੁਭਾਵਿਕ ਹੈ। ਅਜਿਹਾ ਹੀ ਮਾਣ ਮਲੇਸ਼ੀਆ ਦੀ ਧਰਤੀ 'ਤੇ ਪੰਜਾਬੀ ਪਰਿਵਾਰ ਦੀ ਧੀ ਸੁਰਿੰਦਰਪਾਲ ਕੌਰ ਨੂੰ ਮਿਲਿਆ ਹੈ, ਜਿਸ ਨੇ ਮਲਾਇਆ ਯੂਨੀਵਰਸਿਟੀ ਦੀ ਹੁਣ ਤੱਕ ਦੀ ਪਹਿਲੀ ਪੰਜਾਬੀ ਸਿੱਖ ਹੋਣ ਦਾ ਮਾਣ ਹਾਸਲ ਕੀਤਾ ਹੈ ਜੋ "ਫੈਕਲਟੀ ਆਫ ਲੈਂਗੂਏਜ਼ ਐਂਡ ਲਿੰਗੁਇਸਟਿਕਸ" ਡੀਨ ਵਜੋਂ ਨਿਯੁਕਤ ਹੋਈ ਹੈ।

ਜ਼ਿਕਰਯੋਗ ਹੈ ਕਿ ਡਾ. ਸੁਰਿੰਦਰਪਾਲ ਕੌਰ ਸਾਊਥਾਲ ਵੱਸਦੇ ਸਵਿੰਦਰ ਸਿੰਘ ਢਿੱਲੋਂ ਤੇ ਸ਼ਾਇਰਾ ਕੁਲਵੰਤ ਕੌਰ ਢਿੱਲੋਂ ਦੀ ਪਰਿਵਾਰਕ ਮੈਂਬਰ ਹੈ। ਉਸ ਨੇ ਆਪਣੀ ਪੀ.ਐੱਚ.ਡੀ. ਦੀ ਪੜ੍ਹਾਈ ਇੰਗਲੈਂਡ ਦੀ ਲੈਂਕਾਸਟਰ ਯੂਨੀਵਰਸਿਟੀ ਤੋਂ ਹੀ ਮੁਕੰਮਲ ਕੀਤੀ ਸੀ।

Lalita Mam

This news is Content Editor Lalita Mam