ਪਹਿਲੀ ਵਾਰ ਕੋਈ ਸਿੱਖ ਇਟਲੀ 'ਚ ਸਿਵਲ ਪ੍ਰੋਟੈਕਸ਼ਨ ਦੀ ਨੋਵੇਲਾਰਾ ਇਕਾਈ ਦਾ ਬਣਿਆ ਪ੍ਰਧਾਨ

11/15/2023 6:55:06 PM

ਮਿਲਾਨ ਇਟਲੀ (ਸਾਬੀ ਚੀਨੀਆ/ਦਲਵੀਰ ਕੈਂਥ)- ਸਿੱਖ ਕੌਮ ਗੁਰੂ ਸਾਹਿਬਾਨਾਂ ਦੇ ਮਨੁੱਖਤਾ ਦੀ ਸੇਵਾ ਦੇ ਦੱਸੇ ਮਾਰਗ 'ਤੇ ਚੱਲ ਕੇ ਸਾਰੀ ਦੁਨੀਆਂ ਵਿੱਚ ਸੇਵਾਵਾਂ ਨਿਭਾ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਇਟਲੀ ਵਿੱਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਭੁਪਿੰਦਰ ਸਿੰਘ ਸੋਨੀ ਨੇ ਇਟਲੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ। ਦੱਸਣਯੋਗ ਹੈ ਕਿ ਗੁਰਸਿੱਖ ਨੌਜਵਾਨ ਨੂੰ ਸਿਵਲ ਪ੍ਰੋਟੈਕਸ਼ਨ ਨੋਵੇਲਾਰਾ ਦੀ ਹੋਈ ਮੀਟਿੰਗ ਵਿੱਚ ਉਹਨਾਂ ਨੂੰ ਸਿਵਲ ਪ੍ਰੋਟੈਕਸ਼ਨ ਨੂਬੇਲਾਰੀਆ,(ਨੋਵੇਲਾਰਾ) ਦਾ 3 ਸਾਲਾਂ ਲਈ ਪ੍ਰੈਜ਼ੀਡੈਂਟ ਚੁਣਿਆ ਗਿਆ ਹੈ। ਉਹ ਪਿਛਲੇ 10 ਸਾਲਾਂ ਤੋਂ ਜਦੋਂ ਤੋਂ ਇਹ ਸੰਸਥਾ ਇਸ ਸ਼ਹਿਰ ਵਿੱਚ ਹੋਂਦ ਵਿੱਚ ਆਈ ਹੈ ਇਸ ਬਹੁਤ ਸਾਰੇ ਲੋਕ ਸੰਸਥਾ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਨਕਦੀ ਤੇ 3 ਮੋਬਾਇਲ ਫ਼ੋਨ

ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿੱਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਹਮੇਸ਼ਾ ਸਿੱਖੀ ਸਿਧਾਤਾਂ ਅਨੁਸਾਰ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਅੱਗੇ ਤੋਂ ਵੀ ਉਹ ਸਿੱਖੀ ਦੇ ਸਿਧਾਂਤ ਨੂੰ ਕਾਇਮ ਰੱਖਦੇ ਹੋਏ ਹੀ ਸੇਵਾ ਕਰਦੇ ਰਹਿਣਗੇ। ਦੱਸ ਦੇਈਏ ਕਿ ਇਹ ਸੰਸਥਾ ਕਿਸੇ ਵੀ ਕੁਦਰਤੀ ਆਫਤ ਦਾ ਟਾਕਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਖਾਸ ਕਰਕੇ ਹੜ੍ਹਾਂ ਅਤੇ ਭੁਚਾਲ ਵਰਗੀਆਂ ਸਥਿਤੀਆਂ ਵਿੱਚ ਇਸ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਗਰੁੱਪ ਵਿੱਚ ਜੌਰਜੀਉ ਸਾਲਾਤੀ ਨੂੰ ਵਾਇਸ ਪ੍ਰੈਜ਼ੀਡੈਂਟ ਅਤੇ ਸਤੇਫਾਨੀਆਂ ਬਾਨੀ ਨੂੰ ਸੈਕਟਰੀ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਤਰਨਤਾਰਨ ਵਿਖੇ ਸਿਹਤ ਮੁਲਾਜ਼ਮਾਂ ਦਾ ਕਾਰਾ, ਸਰਕਾਰ ਨੂੰ ਹੀ ਲਾਇਆ 35 ਲੱਖ ਦਾ ਚੂਨਾ, ਇੰਝ ਖੁੱਲ੍ਹਿਆ ਭੇਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha