ਅਜਬ-ਗਜ਼ਬ : ਵਿਗਿਆਨੀਆਂ ਨੂੰ ਦੂਰ ਗ੍ਰਹਿ ਤੋਂ ਆਇਆ ਸਿਗਨਲ ਕੀ ਏਲੀਅਨਜ਼ ਨੇ ਭੇਜਿਆ ਹੈ?

04/06/2023 1:20:02 AM

ਲੰਡਨ (ਇੰਟ.) : ਵਿਗਿਆਨੀਆਂ ਨੇ ਪਹਿਲੀ ਵਾਰ ਇਕ ਅਜਿਹੇ ਗ੍ਰਹਿ ਤੋਂ ਰੇਡੀਓ ਸਿਗਨਲ ਨੂੰ ਰਿਸੀਵ ਕੀਤਾ ਹੈ, ਜਿਸ ਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਕਿਸੇ ਹੋਰ ਗ੍ਰਹਿ ਤੋਂ ਸੰਪਰਕ ਸਥਾਪਤ ਕਰਨ ਲਈ ਏਲੀਅਨਜ਼ ਵੱਲੋਂ ਭੇਜਿਆ ਗਿਆ ਹੋ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਅਸਲ 'ਚ ਉਸ ਗ੍ਰਹਿ ’ਤੇ ਏਲੀਅਨਜ਼ ਹਨ ਤਾਂ ਉਨ੍ਹਾਂ ਦੀ ਟੈਕਨਾਲੋਜੀ ਇੰਨੀ ਐਡਵਾਂਸ ਹੋ ਸਕਦੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਸਕਾਟਲੈਂਡ ਦੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਦਾ ਪਤੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਧਰਤੀ ਤੋਂ 12 ਪ੍ਰਕਾਸ਼ ਸਾਲ ਦੂਰ ਇਕ ਗ੍ਰਹਿ ਤੋਂ ‘ਸੁਸੰਗਤ’ ਰੇਡੀਓ ਸਿਗਨਲ ਪ੍ਰਾਪਤ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਇਕ ਚੁੰਬਕੀ ਖੇਤਰ ਮੌਜੂਦ ਹੈ। ਵਿਗਿਆਨੀ ਇਸ ਗੱਲ ਤੋਂ ਬਹੁਤ ਉਤਸ਼ਾਹਿਤ ਹਨ ਕਿਉਂਕਿ ਕਿਸੇ ਵੀ ਰਹਿਣ ਯੋਗ ਗ੍ਰਹਿ ਲਈ ਉਥੇ ਚੁੰਬਕੀ ਖੇਤਰ ਦੀ ਮੌਜੂਦਗੀ ਜ਼ਰੂਰੀ ਹੈ ਕਿਉਂਕਿ ਚੁੰਬਕੀ ਖੇਤਰ ਹੀ ਬ੍ਰਹਿਮੰਡੀ ਰੇਡੀਏਸ਼ਨ ਅਤੇ ਊਰਜਾ ਵਾਲੇ ਕਣਾਂ ਦੀ ਬੰਬਾਰੀ ਤੋਂ ਰੱਖਿਆ ਕਰਦੇ ਹਨ। ਯੂ. ਐੱਸ. ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਰੇਡੀਓ ਸਿਗਨਲ ਵਾਈ. ਜ਼ੈੱਡ, ਸੇਟੀ ਬੀ. ਨਾਮੀ ਇਕ ਚੱਟਾਨੀ ਗ੍ਰਹਿ ਤੋਂ ਆਇਆ ਹੈ, ਜੋ ਛੋਟੇ ਲਾਲ ਬੌਣੇ ਤਾਰੇ ਵਾਈ. ਜ਼ੈੱਡ. ਸੇਟੀ ਬੀ. ਦੀ ਪਰਿਕਰਮਾ ਕਰਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਦੱਖਣ-ਪੂਰਬੀ ਮਿਸੂਰੀ 'ਚ ਤੂਫਾਨ ਨੇ ਤਬਾਹੀ ਮਚਾਈ, ਕਈ ਲੋਕਾਂ ਦੀ ਮੌਤ

ਕਿਵੇ ਪਤਾ ਲੱਗਾ

ਸੂਰਜ ਤੋਂ ਆਉਣ ਵਾਲੇ ਉੱਚ ਊਰਜਾ ਵਾਲੇ ਕਣ ਅਤੇ ਪਲਾਜ਼ਮਾ ਵੀ ਇਸ ਚੁੰਬਕੀ ਖੇਤਰ ਕਾਰਨ ਧਰਤੀ ਤੱਕ ਨਹੀਂ ਪਹੁੰਚਦੇ, ਜੋ ਜੀਵਨ ਲਈ ਬਹੁਤ ਨੁਕਸਾਨਦੇਹ ਮੰਨੇ ਜਾਂਦੇ ਹਨ। 'ਨੇਚਰ ਜਰਨਲ' ਵਿੱਚ ਪ੍ਰਕਾਸ਼ਿਤ ਇਕ ਖੋਜ ਪੱਤਰ ਦੱਸਦਾ ਹੈ ਕਿ ਕਿਵੇਂ ਖਗੋਲ ਵਿਗਿਆਨੀਆਂ ਨੇ YZ Ceti ਨਾਂ ਦੇ ਇਕ ਤਾਰੇ ਤੋਂ ਵਾਰ-ਵਾਰ ਰੇਡੀਓ ਸਿਗਨਲ ਫੜੇ।

ਇਹ ਵੀ ਪੜ੍ਹੋ : ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੁਸਕੋਨੀ ICU 'ਚ ਦਾਖਲ

ਵਿਗਿਆਨੀਆਂ ਨੇ ਅਮਰੀਕਾ ਦੇ ਕਾਰਲ ਜੀ ਜੈਨਸਕੀ ਵੇਰੀ ਲਾਰਜ ਐਰੇ ਰੇਡੀਓ ਟੈਲੀਸਕੋਪ ਦੀ ਵਰਤੋਂ ਕਰਦਿਆਂ ਇਨ੍ਹਾਂ ਦੁਹਰਾਉਣ ਵਾਲੇ ਰੇਡੀਓ ਸਿਗਨਲਾਂ ਨੂੰ ਫੜਿਆ। ਸੇਬੇਸਟਿਅਨ ਪਿਨੇਡਾ, ਬੋਲਡਰ ਵਿਖੇ ਕੋਲੋਰਾਡੋ ਯੂਨੀਵਰਸਿਟੀ ਦੀ ਲੈਬਾਰਟਰੀ ਫਾਰ ਐਟਮੌਸਫੇਰਿਕ ਐਂਡ ਸਪੇਸ ਫਿਜ਼ਿਕਸ (LASP) ਦੇ ਖੋਜਕਰਤਾ ਅਤੇ ਇਸ ਅਧਿਐਨ ਦੇ ਪ੍ਰਮੁੱਖ ਲੇਖਕ ਨੇ ਇਸ ਖੋਜ ਦੇ ਮਹੱਤਵ ਬਾਰੇ ਦੱਸਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh