ਬਰਫੀਲੀ ਹਵਾ ਕਾਰਨ ਕੈਨੇਡਾ ਦੇ ਕਈ ਸਕੂਲ ਤੇ ਸਰਕਾਰੀ ਅਦਾਰੇ ਬੰਦ

03/06/2019 12:27:10 AM

ਮੈਰੀਟਾਈਮਸ— ਐਟਲਾਂਟਿਕ ਕੈਨੇਡਾ 'ਚ ਬਰਫੀਲੀ ਹਵਾ ਚੱਲਣ ਕਾਰਨ ਪੂਰੇ ਮੈਰੀਟਾਈਮਸ ਇਲਾਕੇ ਦੇ ਸਕੂਲਾਂ ਅਤੇ ਸਰਕਾਰੀ ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਮੌਸਮ ਵਿਭਾਗ ਨੇ ਕਿਹਾ ਕਿ ਨੋਵਾ ਸਕੋਟੀਆ, ਨਿਊ ਬਰਨਸਵਿੱਕ ਆਦਿ ਦੀ ਸਥਿਤੀ ਹੈ। ਨਿਊ ਬਰਨਸਵਿੱਕ 'ਚ 40 ਸੈਂਟੀਮੀਟਰ ਤਕ ਬਰਫ ਪੈਣ ਦੀ ਸੰਭਾਵਨਾ ਹੈ। 
ਮਸੌਮ ਮਾਹਰ ਇਆਨ ਹਬਾਰਡ ਨੇ ਕਿਹਾ ਕਿ ਬਰਫੀਲੀ ਹਵਾ ਤੋਂ ਬਾਅਦ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਬਰਫੀਲੀ ਹਵਾ ਦੇ ਚਲਦਿਆਂ ਮੈਰੀਟਾਈਮਸ ਦੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੈਲੀਫੈਕਸ ਸਟੈਨਫੀਲਡ ਕੌਮਾਂਤਰੀ ਹਵਾਈ ਅੱਡੇ, ਫਰੈਡਰਿਕਸ਼ਨ ਕੌਮਾਂਤਰੀ ਹਵਾਈ ਅੱਡੇ ਅਤੇ ਚਾਰਲੋਟੇਟਾਊਨ ਹਵਾਈ ਅੱਡੇ 'ਤੇ ਕੁਝ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਨਿਊਫਾਊਂਡਲੈਂਡ ਦੇ ਕਈ ਹਿੱਸਿਆਂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾ ਚੱਲ ਸਕਦੀ ਹੈ।


Hardeep kumar

Content Editor

Related News