ਭਾਰਤੀ ਅਮਰੀਕੀ ਸ਼੍ਰੀ ਸੈਨੀ ਚੁਣੀ ਗਈ ਮਿਸ ਇੰਡੀਆ ਵਰਲਡਵਾਈਡ 2018

12/15/2018 8:37:54 PM

ਵਾਸ਼ਿੰਗਟਨ— ਭਾਰਤੀ ਮੂਲ ਦੀ ਅਮਰੀਕੀ ਸ਼੍ਰੀ ਸੈਨੀ ਨੂੰ ਨਿਊਜਰਸੀ ਦੇ ਫੋਡਸ ਸਿਟੀ 'ਚ ਆਯੋਜਿਤ ਸਮਾਗਮ 'ਚ ਮਿਸ ਇੰਡੀਆ ਵਰਲਡਵਾਈਡ-2018 ਚੁਣਿਆ ਗਿਆ। ਭਾਰਤੀ ਮੂਲ ਦੇ ਲੋਕਾਂ ਨੇ 27ਵੇਂ ਸਾਲਾਨਾ ਬਿਊਟੀ ਮੁਕਾਬਲੇ 'ਚ ਆਸਟ੍ਰੇਲੀਆ ਦੀ ਸਾਕਸ਼ੀ ਸਿਨ੍ਹਾ ਤੇ ਬ੍ਰਿਟੇਨ ਦੀ ਅਨੁਸ਼ਾ ਸਰੀਨ ਨੂੰ ਲੜੀਵਾਰ ਪਹਿਲਾ ਤੇ ਦੂਜਾ ਰਨਰਅਪ ਚੁਣਿਆ।

ਨਿਊਯਾਰਕ ਸਥਿਤ ਇੰਡੀਆ ਫੈਸਟੀਵਲ ਕਮੇਟੀ ਵਲੋਂ ਆਯੋਜਿਤ ਇਸ ਮੁਕਾਬਲੇ ਨੂੰ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਸਭ ਤੋਂ ਪੁਰਾਣਾ ਤੇ ਵੱਡਾ ਸੁੰਦਰਤਾ ਮੁਕਾਬਲਾ ਮੰਨਿਆ ਜਾਂਦਾ ਹੈ। 22 ਸਾਲਾ ਸ਼੍ਰੀ ਨੂੰ 12 ਸਾਲ ਦੀ ਉਮਰ 'ਚ ਡਾਕਟਰਾਂ ਨੇ ਕਿਹਾ ਸੀ ਕਿ ਪੇਲਮੇਕਰ ਲਗਾਏ ਜਾਣ ਤੋਂ ਬਾਅਦ ਉਹ ਕਦੇ ਵੀ ਡਾਂਸ ਨਹੀਂ ਕਰ ਸਕੇਗੀ ਪਰ ਮੁਕਾਬਲਾ ਜਿੱਤਣ ਵਾਲੀ ਸ਼੍ਰੀ ਨੇ ਕਿਹਾ ਕਿ ਤੁਹਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ।

15 ਸਾਲ ਦੀ ਉਮਰ 'ਚ ਆਪਣਾ ਗੈਰ-ਸਰਕਾਰੀ ਸੰਗਠਨ ਸ਼ੁਰੂ ਕਰਨ ਵਾਲੀ ਸ਼੍ਰੀ ਨੇ ਕਿਹਾ ਕਿ ਮੈਂ ਇਸ ਗੱਲ 'ਚ ਵਿਸ਼ਵਾਸ ਰੱਖਦੀ ਹਾਂ ਕਿ ਤੁਹਾਡੀ ਵਿਰਾਸਤ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਤੁਸੀਂ ਦੂਜਿਆਂ ਨੂੰ ਕਿਵੇਂ ਦਾ ਮਹਿਸੂਸ ਕਰਾਉਂਦੇ ਹੋ ਤੇ ਆਪਣੀ ਜ਼ਿੰਦਗੀ 'ਚ ਕੀ ਬਦਲਾਅ ਲਿਆਉਂਦੇ ਹੋ। ਇਸ ਸਾਲਾਨਾ ਮੁਕਾਬਲੇ 'ਚ ਕਰੀਬ 17 ਦੇਸ਼ਾਂ ਦੀਆਂ ਭਾਰਤੀ ਸੁੰਦਰੀਆਂ ਨੇ ਹਿੱਸਾ ਲਿਆ। ਭਾਰਤ ਦੇ ਹਰਿਆਣਾ ਦੀ ਰਹਿਣ ਵਾਲੀ ਮੰਦੀਪ ਸੰਧੂ ਕੌਰ ਸੰਧੂ ਨੂੰ ਮਿਸੇਜ ਇੰਡੀਆ ਵਰਲਡਵਾਈਡ 2018 ਚੁਣਿਆ ਗਿਆ। ਇਕ ਬੇਟੇ ਦੀ ਮਾਂ ਸੰਧੂ ਨੇ ਵਿਆਹ ਦੇ ਪਹਿਲੇ ਸਾਲ ਦੌਰਾਨ ਹੀ ਇਕ ਸੜਕ ਹਾਦਸੇ 'ਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ।


Baljit Singh

Content Editor

Related News