ਸ਼ਰਾਬ ਦੀ ਦੁਕਾਨ ''ਚ ਨਕਾਬਪੋਸ਼ ਡਾਕੂਆਂ ਨੇ ਬੋਲਿਆ ਧਾਵਾ, ਨਕਦੀ ਲੈ ਕੇ ਹੋਏ ਫਰਾਰ

06/17/2017 6:21:13 PM

ਮੈਲਬੌਰਨ— ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਦੱਖਣੀ-ਪੱਛਮੀ ਮੈਲਬੌਰਨ 'ਚ ਨਕਾਬਪੋਸ਼ ਡਾਕੂਆਂ ਨੇ ਇਕ ਸ਼ਰਾਬ ਦੀ ਦੁਕਾਨ 'ਤੇ ਧਾਵਾ ਬੋਲ ਦਿੱਤਾ। ਡਾਕੂਆਂ ਨੇ ਸ਼ਰਾਬ ਦੀ ਦੁਕਾਨ 'ਚੋਂ ਚੋਰੀ ਕੀਤੀ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਅੱਜ ਰਾਤ ਭਾਵ ਸ਼ਨੀਵਾਰ ਨੂੰ 9 ਵਜੇ ਦੀ ਹੈ। ਦੋ ਨਕਾਬਪੋਸ਼ ਡਾਕੂ ਹੱਥ 'ਚ ਬੰਦੂਕ ਫੜੀ ਦੁਕਾਨ ਅੰਦਰ ਦਾਖਲ ਹੋਏ। ਸੀ. ਸੀ. ਟੀ. ਵੀ. ਕੈਮਰੇ 'ਚ ਇਹ ਸਾਰੀ ਘਟਨਾ ਕੈਦ ਹੋਈ ਹੈ। 
ਇਹ ਘਟਨਾ ਦੱਖਣੀ-ਪੱਛਮੀ ਮੈਲਬੌਰਨ ਦੀ ਹੈ, ਜਿੱਥੇ ਸ਼ਰਾਬ ਦੀ ਇਕ ਦੁਕਾਨ 'ਚ ਨਕਾਬਪੋਸ਼ ਡਾਕੂ ਦਾਖਲ ਹੋਏ ਅਤੇ ਉਨ੍ਹਾਂ ਨੇ ਦੁਕਾਨ ਦੇ ਕਾਊਂਟਰ 'ਤੇ ਗੁਲਾਬੀ ਰੰਗ ਦਾ ਬੈਗ ਰੱਖਿਆ ਅਤੇ ਦੁਕਾਨ 'ਚੋਂ ਸਿਗਰਟ ਅਤੇ ਨਕਦੀ ਚੋਰੀ ਕਰ ਲਈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਦੁਕਾਨ 'ਚ ਦੁਕਾਨਦਾਰ ਅਤੇ ਉਸ ਦਾ ਪਿਤਾ ਮੌਜੂਦ ਸੀ। ਦੋਹਾਂ ਨਕਾਬਪੋਸ਼ ਡਾਕੂਆਂ ਨੇ ਬੰਦੂਕ ਨਾਲ ਦੁਕਾਨਦਾਰ ਨੂੰ ਡਰਾ ਦਿੱਤਾ।
ਦੁਕਾਨਦਾਰ ਨੇ ਕਿਹਾ ਮੈਨੂੰ ਉਹ ਅੱਤਵਾਦ ਵਾਂਗ ਮਹਿਸੂਸ ਹੋਏ। ਮੈਂ ਕੁਝ ਵੀ ਸਮਝ ਨਹੀਂ ਸਕਿਆ। ਇਕ ਬੰਦੂਕਧਾਰੀ ਮੈਨੂੰ ਬੰਦੂਕ ਦਿਖਾ ਕੇ ਦੂਜੇ ਪਾਸੇ ਲੈ ਗਿਆ, ਜਦਕਿ ਦੂਜਾ ਸਿਗਰਟਾਂ ਭਰਨ ਲੱਗ ਪਿਆ। ਉਸ ਨੇ ਕਿਹਾ ਕਿ ਮੇਰੇ ਪਿਤਾ ਉਨ੍ਹਾਂ ਨਾਲ ਲੜੇ ਪਰ ਉਹ ਕੁਝ ਨਾ ਕਰ ਸਕੇ। ਅਸੀਂ ਕੋਈ ਜ਼ੋਖਮ ਨਹੀਂ ਲੈ ਸਕਦੇ ਸੀ। ਦੋਵੇਂ ਬੰਦੂਕਧਾਰੀ ਭੱਜ ਗਏ। ਉੱਧਰ ਪੁਲਸ ਅਧਿਕਾਰੀ ਫੋਰੈਂਸਿਕ 'ਤੇ ਤੌਰ 'ਤੇ ਛੱਡ ਗਏ ਡਾਕੂਆਂ ਦੇ ਦਸਤਾਨਿਆਂ ਦੀ ਜਾਂਚ ਕਰ ਰਹੇ ਹਨ।