ਸ਼ਾਪਿੰਗ ਮਾਲ ''ਚੋਂ 6 ਸਾਲਾ ਬੱਚਾ ਹੋ ਗਿਆ ਸੀ ਅਗਵਾ, 9 ਮਹੀਨੇ ਬਾਅਦ ਪਿਤਾ ਨੇ ਇੰਝ ਛੁਡਾਇਆ

11/18/2017 12:57:24 PM

ਬੀਜਿੰਗ(ਬਿਊਰੋ)— ਚੀਨ ਦੇ ਰਹਿਣ ਵਾਲੇ ਇਕ ਪਿਤਾ ਆਪਣੇ 6 ਸਾਲ ਦੇ ਬੇਟੇ ਨਾਲ ਸ਼ਾਪਿੰਗ ਕਰਨ ਲਈ ਇਕ ਮਾਲ ਵਿਚ ਗਏ ਸਨ। ਉਥੇ ਉਨ੍ਹਾਂ ਨਾਲ ਇਕ ਹਾਦਸਾ ਹੋਇਆ। ਉਨ੍ਹਾਂ ਦੇ ਬੇਟੇ ਚਾਂਗ ਝੀਫੂ ਦਾ ਕਿੱਡਨੈਪ ਹੋ ਗਿਆ। ਉਸ ਨੂੰ ਹਿਊਮਨ ਟ੍ਰੈਫਕਿੰਗ ਵਿਚ ਸ਼ਾਮਲ ਕੁੱਝ ਲੋਕਾਂ ਨੇ ਸ਼ਾਪਿੰਗ ਮਾਲ 'ਚੋਂ ਹੀ ਗਾਇਬ ਕਰ ਦਿੱਤਾ ਸੀ। ਉਥੇ ਹੀ ਪੁਲਸ ਨੂੰ ਸੂਚਨਾ ਮਿਲਣ 'ਤੇ ਪੁਲਸ ਵੀ ਚਾਂਗ ਦੀ ਭਾਲ ਵਿਚ ਲੱਗੀ ਹੋਈ ਸੀ ਪਰ ਉਸ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਸੀ।
9 ਮਹੀਨੇ ਬਾਅਦ ਹੋਇਆ ਅਨੋਖਾ ਇਤੇਫਾਕ
ਅਚਾਨਕ 9 ਮਹੀਨੇ ਬਾਅਦ ਕੁੱਝ ਅਜਿਹਾ ਹੋਇਆ, ਜਿਸ ਦੀ ਕਲਪਨਾ ਵੀ ਚਾਂਗ ਦੇ ਪਿਤਾ ਚੇਨ ਝਾਂਕਹਾਂਗ ਨੇ ਕਦੇ ਨਹੀਂ ਕੀਤੀ ਸੀ। 9 ਮਹੀਨੇ ਬਾਅਦ ਅਚਾਨਕ ਉਨ੍ਹਾਂ ਨੂੰ ਆਪਣੇ ਬੇਟੇ ਦੇ ਕਿੱਡਨੈਪਰਸ ਮਿਲ ਗਏ ਅਤੇ ਉਹ ਉਨ੍ਹਾਂ ਨਾਲ ਜਾ ਭਿੜੇ। ਉਹ 3 ਸਨ ਅਤੇ ਚੈਨ ਇਕੱਲੇ ਪਰ ਉਹ ਉਨ੍ਹਾਂ ਨਾਲ ਨਾ ਸਿਰਫ ਭਿੜ ਗਏ ਸਗੋਂ ਆਪਣੇ ਬੇਟੇ ਨੂੰ ਛੁਡਾ ਵੀ ਲਿਆ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।