ਮੈਲਬੌਰਨ ''ਚ ਦੁਕਾਨ ''ਚ ਦਾਖਲ ਹੋਈ ਬੇਕਾਬੂ ਕਾਰ, 1 ਜ਼ਖਮੀ

01/15/2018 2:35:58 PM

ਸਿਡਨੀ (ਬਿਊਰੋ)— ਮੈਲਬੌਰਨ ਦੇ ਉੱਤਰ-ਪੱਛਮ ਵਿਚ ਇਕ ਵਿਅਕਤੀ ਕਾਰ ਸਮੇਤ ਦੁਕਾਨ ਵਿਚ ਦਾਖਲ ਹੋ ਗਿਆ। ਦੁਕਾਨ ਦੇ ਸ਼ੀਸ਼ੇ ਨਾਲ ਟਕਰਾਉਣ ਕਾਰਨ ਕਾਰ ਵਿਚ ਸਵਾਰ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਵਿਅਕਤੀ ਨੂੰ ਸਨਸ਼ਾਈਨ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਮੌਕੇ 'ਤੇ ਬੁਲਾਇਆ ਗਿਆ। ਇਹ ਹਾਦਸਾ ਸਨਬਰੀ ਦੀ ਈਵੈਨਸ ਸਟ੍ਰੀਟ 'ਤੇ ਸਥਿਤ ਰਿਜੈਕਟ ਸ਼ੌਪ ਵਿਚ ਹੋਇਆ, ਜਿੱਥੇ ਦੁਕਾਨ ਦੇ ਸਾਹਮਣੇ ਵਾਲੀ ਖਿੜਕੀ ਵਿਚ ਫੋਰਡ ਫਾਲਕਨ ਕਾਰ ਸਿੱਧੀ ਟਕੱਰਾ ਗਈ ਸੀ। ਪੁਲਸ ਦਾ ਮੰਨਣਾ ਹੈ ਕਿ ਵਿਅਕਤੀ, ਜਿਸ ਦੀ ਉਮਰ 60 ਸਾਲ ਸੀ ਉਸ ਨੇ ਗਲਤੀ ਨਾਲ ਬ੍ਰੇਕ ਦੀ ਜਗ੍ਹਾ ਐਕਸੀਲੈਟਰ ਦਬਾ ਦਿੱਤਾ ਸੀ, ਜਿਸ ਕਾਰਨ ਉਸ ਦਾ ਕਾਰ 'ਤੇ ਕੰਟਰੋਲ ਨਹੀਂ ਰਿਹਾ ਅਤੇ ਕਾਰ ਸਿੱਧੀ ਦੁਕਾਨ ਵਿਚ ਦਾਖਲ ਹੋ ਗਈ। ਰਾਜ ਦੀ ਐਮਰਜੈਂਸੀ ਸੇਵਾ ਇਮਾਰਤ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚ ਚੁੱਕੀ ਹੈ। ਪੈਰਾ ਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਮੌਜੂਦ ਤਿੰਨ ਲੋਕਾਂ ਦਾ ਇਲਾਜ ਕੀਤਾ।