ਫਿਲੀਪੀਨਜ਼ ''ਚ ਅੱਤਵਾਦੀਆਂ ਨਾਲ ਸੰਘਰਸ਼ ''ਚ 13 ਫੌਜੀਆਂ ਦੀ ਮੌਤ

06/10/2017 4:44:58 PM

ਮਾਰਾਵੀ— ਫਿਲੀਪੀਨਜ਼ ਦੇ ਮਾਰਾਵੀ ਸ਼ਹਿਰ 'ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਸੰਘਰਸ਼ 'ਚ 13 ਫੌਜੀਆਂ ਦੀ ਮੌਤ ਹੋ ਗਈ। ਫੌਜ ਦੇ ਇਕ ਬੁਲਾਰੇ ਲੈਫਟੀਨੈਂਟ ਕਰਨਲ ਜੋ-ਅਰ-ਹੇਰੋਰਾ ਨੇ ਸ਼ਨੀਵਾਰ ਨੂੰ ਉੱਥੇ ਇਕ ਕਾਨਫਰੰਸ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸਲਾਮਿਕ ਸਟੇਟ ਨਾਲ ਸੰਬੰਧਿਤ ਅੱਤਵਾਦੀਆਂ ਨਾਲ ਜ਼ਬਰਦਸਤ ਸੰਘਰਸ਼ ਦੌਰਾਨ 13 ਫੌਜੀਆਂ ਦੀ ਮੌਤ ਹੋ ਗਈ, ਹਾਲਾਂਕਿ ਫੌਜ ਨੇ ਸ਼ਹਿਰ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਹੈ। ਮਾਰਾਵੀ ਸੰਘਰਸ਼ 'ਚ ਹੁਣ ਤੱਕ 58 ਫੌਜੀਆਂ ਅਤੇ 20 ਨਾਗਰਿਕਾਂ ਸਮੇਤ 100 ਤੋਂ ਵੱਧ ਲੜਾਕੇ ਮਾਰੇ ਜਾ ਚੁੱਕੇ ਹਨ।