ਕੋਰੋਨਾ ਦੀ ਦਹਿਸ਼ਤ ਵਿਚਾਲੇ US ਦੇ ਪੱਬ ''ਚ ਗੋਲੀਬਾਰੀ, 1 ਦੀ ਮੌਤ

03/19/2020 2:53:33 AM

ਵਾਸ਼ਿੰਗਟਨ - ਅਮਰੀਕਾ ਦੇ ਟੈੱਕਸਾਸ ਸ਼ਹਿਰ ਵਿਚ ਮੰਗਲਵਾਰ ਰਾਤ ਪੱਬ ਵਿਚ ਹੋਈ ਗੋਲੀਬਾਰੀ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਰੇ ਟ੍ਰੇਵਿਸ ਪੇਸ ਨੇ ਆਖਿਆ ਕਿ ਗੋਲੀਬਾਰੀ ਕਾਰਪਸ ਕਿ੍ਰਸਟੀ ਵਿਚ ਮਾਲੀਜ਼ ਆਇਰਿਸ਼ ਸਪੋਰਟਸ ਪੱਬ ਵਿਚ ਹੋਈ। ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕਾਪਰਸ ਕਿ੍ਰਸਟੀ ਕਾਲਕ ਟਾਈਮਸ ਦੀ ਖਬਰ ਮੁਤਾਬਕ ਅਧਿਕਾਰੀ ਜਦ ਘਟਨਾ ਵਾਲੀ ਥਾਂ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਮਹਿਲਾ ਦੀ ਲਾਸ਼ ਅਤੇ ਇਕ ਜ਼ਖਮੀ ਮਰਦ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਪੇਸ ਨੇ ਆਖਿਆ ਕਿ ਪੁਲਸ ਨੇ ਗਵਾਹਾਂ ਤੋਂ ਪੁੱਛਗਿਛ ਕਰ ਇਕ ਸ਼ੱਕੀ ਦੀ ਪਛਾਣ ਕੀਤੀ, ਜਿਸ ਨੂੰ ਕੁਝ ਹੀ ਦੇਰ ਬਾਅਦ ਗਿ੍ਰਫਤਾਰ ਕਰ ਲਿਆ ਗਿਆ ਹੈ।

PunjabKesari

ਦੱਸ ਦਈਏ ਕਿ ਪੂਰੇ ਵਿਸ਼ਵ ਵਿਚ ਜਿਥੇ ਕੋਰੋਨਾਵਾਇਰਸ ਨੇ ਕਹਿਰ ਮਚਾ ਕੇ ਰੱਖਿਆ ਹੋਇਆ ਹੈ, ਉਥੇ ਹੀ ਅਮਰੀਕਾ ਵਿਚ ਇਸ ਵੇਲੇ ਗੋਲੀਬਾਰੀ ਦੀਆਂ ਘਟਨਾਵਾਂ ਕੁਝ ਵੱਖਰਾ ਹੀ ਸੰਦੇਸ਼ ਦਿੰਦੀਆਂ। ਉਥੇ ਹੀ ਟੈੱਕਸਾਸ ਵਿਚ ਕੋਰੋਨਾ ਨਾਲ 2 ਮੌਤਾਂ ਅਤੇ ਕਰੀਬ 95 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਐਮਰੰਜੀਸ ਲਾਗੂ ਅਤੇ ਕਈਆਂ ਵਿਚ ਕਰਫਿਊ ਲੱਗਾ ਹੋਇਆਹੈ। ਅਜਿਹੇ ਵੇਲੇ ਲੋਕ ਘਰ ਬੈਠਣ ਦੀ ਬਜਾਏ ਪੱਬਾਂ ਵਿਚ ਜਾ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਦੱਸ ਦਈਏ ਕਿ ਕੋਰੋਨਾ ਨਾਲ ਅਮਰੀਕਾ ਵਿਚ ਹੁਣ ਕਰੀਬ 135 ਮੌਤਾਂ ਹੋ ਚੁੱਕੀਆਂ ਹਨ ਅਤੇ 8000 ਤੋਂ ਜ਼ਿਆਦਾ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।


Khushdeep Jassi

Content Editor

Related News