ਅਮਰੀਕਾ ''ਚ ਹਵਾਈ ਫ਼ੌਜ ਦੇ ਅੱਡੇ ''ਤੇ ਗੋਲੀਬਾਰੀ ''ਚ ਇਕ ਵਿਅਕਤੀ ਦੀ ਮੌਤ

07/25/2020 2:15:50 PM

ਵਾਸ਼ਿੰਗਟਨ- ਅਮਰੀਕਾ ਦੇ ਫਲੋਰੀਡਾ ਵਿਚ ਹਵਾਈ ਫੌਜ ਦੇ ਹਰਲਬਰਟ ਫੀਲਡ ਬੇਸ 'ਤੇ ਗੋਲੀਬਾਰੀ ਦੀ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।

ਬੇਸ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੇ ਬਿਆਨ 'ਚ ਕਿਹਾ ਕਿ ਇਕ ਵਿਅਕਤੀ ਨੂੰ ਮ੍ਰਿਤਕ ਅਤੇ ਇਕ ਹੋਰ ਨੂੰ ਜ਼ਖਮੀ ਐਲਾਨਿਆ ਗਿਆ ਹੈ। ਮ੍ਰਿਤਕ ਦੀ ਪਛਾਣ ਪਰਿਵਾਰਕ ਮੈਂਬਰਾਂ ਦੀ ਆਗਿਆ 'ਤੇ 24 ਘੰਟਿਆਂ ਬਾਅਦ ਸਾਹਮਣੇ ਆਵੇਗੀ। ਜ਼ਖਮੀ ਵਿਅਕਤੀ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਵਾਈ ਫ਼ੌਜ ਦੇ ਵਿਸ਼ੇਸ਼ ਜਾਂਚ ਦਫ਼ਤਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Lalita Mam

This news is Content Editor Lalita Mam