ਇਸ ਦੇਸ਼ ''ਚ ਸ਼ਰਾਬ ਪੀ ਕੇ ਬਜਟ ਪੇਸ਼ ਕਰ ਸਕਦੇ ਹਨ ਮੰਤਰੀ, ਇਸ ਦਿਨ ਮਿਲਦੀ ਹੈ ਖਾਸ ਛੋਟ

02/01/2020 3:34:32 PM

ਲੰਡਨ- ਬ੍ਰਿਟੇਨ ਨੂੰ ਲੈ ਕੇ ਕੁਝ ਅਜਿਹੀਆਂ ਗੱਲਾਂ ਹਨ, ਜਿਹਨਾਂ ਨੂੰ ਆਮ ਲੋਕ ਸ਼ਾਇਦ ਹੀ ਜਾਣਦੇ ਹੋਣਗੇ। ਕੀ ਕਦੇ ਤੁਸੀਂ ਸੋਚਿਆ ਹੈ ਕਿ ਕਿਸੇ ਦੇਸ਼ ਦੀ ਸੰਸਦ ਵਿਚ ਕੋਈ ਮੰਤਰੀ ਸ਼ਰਾਬ ਪੀ ਕੇ ਵੀ ਬਜਟ ਪੇਸ਼ ਕਰ ਸਕਦਾ ਹੈ। ਸੁਣਨ ਵਿਚ ਇਹ ਬਹੁਤ ਅਜੀਬ ਲੱਗ ਸਕਦਾ ਹੈ ਪਰ ਬ੍ਰਿਟੇਨ ਵਿਚ ਇਕ ਅਜਿਹਾ ਕਾਨੂੰਨ ਹੈ ਕਿ ਬਜਟ ਵਾਲੇ ਦਿਨ ਚਾਂਸਲਰ ਚਾਹੇ ਤਾਂ ਸ਼ਰਾਬ ਪੀ ਕੇ ਬਜਟ ਪੇਸ਼ ਕਰ ਸਕਦੇ ਹਨ ਪਰ ਇਹ ਆਗਿਆ ਸਿਰਫ ਚਾਂਸਲਰ ਦੇ ਲਈ ਹੀ ਹੁੰਦੀ ਹੈ ਉਹ ਵੀ ਸਿਰਫ ਇਕ ਦਿਨ ਦੇ ਲਈ। ਆਓ ਤੁਹਾਨੂੰ ਦੱਸਦੇ ਹਾਂ ਬਜਟ ਨਾਲ ਜੁੜੀਆਂ ਹੋਰ ਅਜੀਬੋ-ਗਰੀਬ ਗੱਲਾਂ ਬਾਰੇ।

100 ਸਾਲ ਹੋਈ ਇਕੋ ਬ੍ਰੀਫਕੇਸ ਦੀ ਵਰਤੋਂ
1860 ਵਿਚ ਬ੍ਰਿਟੇਨ ਦੇ ਚਾਂਸਲਰ ਵਿਲੀਅਮ ਗਲੈਡਸਟੋਨ ਦੇ ਲਈ ਇਕ ਬੈਗ ਬਣਾਇਆ ਗਿਆ ਸੀ, ਜਿਸ ਵਿਚ ਉਹਨਾਂ ਨੂੰ ਆਪਣਾ ਬਜਟ ਪੇਸ਼ ਕਰਨਾ ਸੀ। ਇਸ ਬਜਟ ਬ੍ਰੀਫਕੇਸ ਦਾ ਨਾਂ ਸੀ ਸਕਾਰਲੇਟ। ਚਾਂਸਲਰ ਵਿਲੀਅਮ ਵਲੋਂ ਵਰਤੇ ਜਾਣ ਤੋਂ ਬਾਅਦ ਬ੍ਰਿਟੇਨ ਵਿਚ ਲਗਾਤਾਰ 100 ਸਾਲਾਂ ਤੱਕ ਬਜਟ ਪੇਸ਼ ਕਰਨ ਦੇ ਲਈ ਇਸੇ ਬ੍ਰੀਫਕੇਸ ਦੀ ਵਰਤੋਂ ਹੋਈ।

ਹਰ ਚਾਂਸਲਰ ਨੇ ਕੀਤੀ ਵਰਤੋਂ
ਬ੍ਰਿਟੇਨ ਵਿਚ ਬਜਟ ਪੇਸ਼ ਕਰਨ ਦੇ ਲਈ 100 ਸਾਲਾਂ ਤੱਕ ਹਰ ਚਾਂਸਲਰ ਨੇ ਇਸ ਬ੍ਰੀਫਕੇਸ ਦੀ ਵਰਤੋਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਹਰ ਚਾਂਸਲਰ ਅਗਲੇ ਚਾਂਸਲਰ ਨੂੰ ਇਹ ਬ੍ਰੀਫਕੇਸ ਪਾਸ ਕਰਦਾ ਸੀ, ਜਿਸ ਨੂੰ ਇਲੈਵਨ ਡਾਊਨਿੰਗ ਸਟ੍ਰੀਟ ਤੋਂ ਹਾਊਸ ਆਫ ਕਾਮਨ ਤੱਕ ਲਿਜਾਇਆ ਜਾਂਦਾ ਸੀ।

ਫਿਰ ਹੋਇਆ ਇਹ ਬਦਲਾਅ
100 ਸਾਲਾਂ ਤੱਕ ਇਕ ਹੀ ਬ੍ਰੀਫਕੇਸ ਵਰਤਣ ਦਾ ਰਿਵਾਜ਼ 1965 ਵਿਚ ਰੁਕਿਆ ਜਦੋਂ ਲਾਰਡ ਕਾਲਾਘਾਨ ਨੇ ਆਪਣੇ ਲਈ ਇਕ ਵੱਖਰਾ ਬੈਗ ਬਣਵਾਇਆ। ਇਸ ਤੋਂ ਬਾਅਦ 1997 ਵਿਚ ਗੋਰਡਨ ਬ੍ਰਾਊਨ ਨੇ ਵੀ ਨਵੇਂ ਬੈਗ ਦੀ ਮੰਗ ਕੀਤੀ। ਹਾਲਾਂਕਿ 2011 ਵਿਚ ਜਾਰਜ ਓਸਬੋਰਨ ਨੇ ਇਕ ਵਾਰ ਮੁੜ ਗਲੈਡਸਟੋਨ ਵਲੋਂ ਵਰਤੇ ਗਏ 100 ਸਾਲ ਪੁਰਾਣੇ ਬ੍ਰੀਫਕੇਸ ਵਿਚ ਬਜਟ ਪੇਸ਼ ਕੀਤਾ ਸੀ। 

Baljit Singh

This news is Content Editor Baljit Singh