ਪਿਊਰਤੋ ਰਿਕੋ 'ਚ ਆਇਆ ਜ਼ਬਰਦਸਤ ਭੂਚਾਲ, ਤਸਵੀਰਾਂ 'ਚ ਦੇਖੋ ਤਬਾਹੀ ਦਾ ਮੰਜ਼ਰ

01/11/2020 10:06:13 PM

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕੀ ਭੂ ਵਿਭਾਗ ਸਰਵੇ ਮੁਤਾਬਕ ਪਿਊਰਤੋ ਰਿਕੋ ਵਿਚ ਸ਼ਨੀਵਾਰ ਨੂੰ ਰਿਕਟਰ ਸਕੇਲ 'ਤੇ 6 ਦੀ ਤੀਬਰਤਾ ਦਾ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਇਸ ਖੇਤਰ ਵਿਚ ਹਾਲ ਵਿਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਸਨ।

ਅਮਰੀਕੀ ਭੂ ਵਿਭਾਗ ਸਰਵੇ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 8-54 ਮਿੰਟ 'ਤੇ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਦੱਖਣੀ ਕੈਰੇਬੀਆਈ ਟਾਪੂ ਦੇ ਤਟੀ ਸ਼ਹਿਰ ਗੁਆਨਿਕਾ ਤੋਂ 14 ਕਿਲੋਮੀਟਰ ਦੱਖਣੀ ਪੂਰਬ ਵਿਚ ਸਥਿਤ ਸੀ। ਪਹਿਲਾਂ ਵੀ ਇਥੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਸਨ। ਖਬਰ ਦੇ ਮੁਤਾਬਕ ਮੰਗਲਵਾਰ ਨੂੰ ਇਥੇ ਆਏ 6.4 ਤੀਬਰਤਾ ਦੇ ਭੂਚਾਲ ਦੀ ਵਜ੍ਹਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਬਿਜਲੀ ਵਿਵਸਥਾ ਪ੍ਰਭਾਵਿਤ ਹੋਈ ਸੀ। ਭੂਚਾਲ ਦੇ ਕਾਰਨ ਭਾਰੀ ਨੁਕਸਾਨ ਹੋਇਆ ਸੀ।

Sunny Mehra

This news is Content Editor Sunny Mehra