ਅਮਰੀਕਾ: ਭਾਰਤੀ ਮੂਲ ਦੇ ਸ਼ਿਵਇੰਦਰਜੀਤ ਸਿੰਘ ਨੇ ਵਧਾਇਆ ਸਿੱਖ ਕੌਮ ਦਾ ਮਾਣ, ਬਣੇ ਨਵੇਂ ਯੋਜਨਾ ਕਮਿਸ਼ਨਰ

04/14/2021 2:23:33 PM

ਨਿਊਯਾਰਕ/ ਕੈਲੀਫੋਰਨੀਆ (ਰਾਜ ਗੋਗਨਾ): ਬੀਤੇ ਦਿਨੀ ਅਮਰੀਕਾ ਦੇ ਸੂਬੇ ਕੈਲੀਫੋਰਨੀਆ ’ਚ ਇਕ ਭਾਰਤੀ ਮੂਲ ਦੇ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ’ਚ ਜੰਮੇ ਪੰਜਾਬੀ ਸ਼ਿਵਇੰਦਰਜੀਤ ਸਿੰਘ ਚਾਵਲਾ ਨੇ ਅਮਰੀਕਾ ਦੀ ਧਰਤੀ 'ਤੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਸ਼ਿਵਇੰਦਰਜੀਤ ਸਿੰਘ ਚਾਵਲਾ ਨੇ ਬੀਤੇ ਦਿਨੀਂ ਅਮਰੀਕਾ ਦੇ ਦੱਖਣੀ ਕੈਲੇਫੋਰਨੀਆ ਦੇ ਸ਼ਹਿਰ ਯੋਰਬਾ ਲਿੰਡਾ ਦੇ ਨਵੇਂ ਯੋਜਨਾ ਕਮਿਸ਼ਨਰ ਵਜੋਂ ਸਹੁੰ ਚੁੱਕੀ। ਸ਼ਿਵਇੰਦਰਜੀਤ ਸਿੰਘ ਚਾਵਲਾ ਨੂੰ ਨਵੇਂ ਯੋਜਨਾ ਕਮਿਸ਼ਨਰ ਵਜੋਂ ਕੌਂਸਲ ਦੀ ਫਰਵਰੀ 2021 ਨੂੰ ਹੋਈ ਮੀਟਿੰਗ ’ਚ ਫੈਸਲਾ ਲੈ ਕੇ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਿਸਕੁੱਟ ਖਾਣ ਨਾਲ ਅਮਰੀਕਨ ਮਾਡਲ ਦਾ ਬ੍ਰੇਨ ਹੋਇਆ ਡੈਮੇਜ, ਨਾ ਬੋਲ ਪਾ ਰਹੀ ਹੈ ਅਤੇ ਨਾ ਹੀ ਤੁਰ-ਫਿਰ

ਉਨ੍ਹਾਂ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਸ਼ਹਿਰ ਵਿਚ ਹੋਇਆ। ਉਹਨਾਂ ਦੀ ਮੁੱਢਲੀ ਪੜ੍ਹਾਈ ਹਿਮਾਚਲ ਪ੍ਰਦੇਸ਼ ਦੇ ਮਾਡਲ ਸਕੂਲ ਤੇ ਚਮਨ ਲਾਲ ਡੀ.ਏ.ਵੀ. ਸਕੂਲ ਪੰਚਕੂਲਾ ਵਿਚ ਹੋਈ। 11 ਵੀਂ ਅਤੇ 12 ਵੀਂ ਦੀ ਪੜ੍ਹਾਈ ਉਹਨਾਂ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਤੋਂ ਪੂਰੀ ਕੀਤੀ। ਪੰਜਾਬ  ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰਾਨਿਕ ਇੰਜੀਨੀਅਰਿੰਗ ਕਰਕੇ ਅਗਸਤ 1992 ਵਿਚ ਉਹ ਅਮਰੀਕਾ ਆ ਕੇ ਵੱਸ ਗਏ  ਸਨ ਅਤੇ ਸਿੱਖੀ ਸਰੂਪ ਵਿਚ ਰਹਿੰਦੇ ਹੋਏ ਉਨ੍ਹਾਂ ਨੇ ਇੱਥੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : UK ਦੇ ਰਾਜਕੁਮਾਰ ਨਾਲ ਵਿਆਹ ਲਈ ਹਾਈਕੋਰਟ ਪੁੱਜੀ ਪੰਜਾਬ ਦੀ ਵਕੀਲ ਨੂੰ ਲੈ ਕੇ ਅਦਾਲਤ ਨੇ ਕੀਤੀ ਇਹ ਟਿੱਪਣੀ

ਉਹਨਾਂ ਨੇ ਇਲੈਕਟ੍ਰਾਨੀਕਲ ਤੇ ਕੰਪਿਊਟਰ ਇੰਜੀਨੀਅਰਿੰਗ ਵਿਚ ਮਾਸਟਰ ਡਿਗਰੀ ਲਾਸ ਏਂਜਲਸ ਕੈਲੀਫੋਰਨੀਆ ਤੋਂ ਕੀਤੀ। ਇਸ ਮੌਕੇ ਯੋਰਬਾ ਲਿੰਡਾ ਦੇ ਮੇਅਰ ਪੇਗੀ ਹੁਆਰਾ ਨੇ ਨਵ-ਨਿਯੁਕਤ ਕਮਿਸ਼ਨਰ ਸ਼ਿਵਇੰਦਰਪਾਲ ਸਿੰਘ ਚਾਵਲਾ ਵੱਲੋਂ ਕਮਿਊਨਿਟੀ ਪ੍ਰਤੀ ਕੀਤੀਆਂ ਸੇਵਾਵਾਂ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ। ਯੋਰਬਾ ਸਿਟੀ ਦੇ ਯੋਜਨਾ ਕਮਿਸ਼ਨਰ ਵਜੋਂ ਸਹੁੰ ਚੁੱਕ ਸਮਾਗਮ ਕੋਵਿਡ-19 ਦੇ ਚਲਦੇ ਕੇ ਜ਼ੂਮ ਰਾਹੀਂ ਹੋਇਆ। ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਪਤਨੀ ਗਿੰਨੀ ਕੋਰ ਚਾਵਲਾ, ਬੇਟੀ ਸਹਿਜ ਕੋਰ ਚਾਵਲਾ, ਬੇਟਾ ਅੰਮ੍ਰਿਤ ਸਿੰਘ ਚਾਵਲਾ ਸਮੇਤ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਸਨ। ਪੇਸ਼ੇ ਵਜੋਂ ਉਹ ਮੋਰਟਗੇਜ ਰੀਅਲ ਅਸਟੇਟ ਬ੍ਰੋਕਰ ਹਨ।

ਇਹ ਵੀ ਪੜ੍ਹੋ : ਦੱਖਣੀ ਮਿਸਰ ’ਚ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 20 ਲੋਕਾਂ ਦੀ ਮੌਤ, 3 ਜ਼ਖ਼ਮੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry