ਕੋਰੋਨਾ ਕਾਰਣ ਸ਼ਿਵ ਕੁਮਾਰ ਬਟਾਲਵੀ ਦੇ ਜੀਜੇ ਦਾ ਹੋਇਆ ਦੇਹਾਂਤ

04/10/2021 11:19:59 PM

ਟੋਰਾਂਟੋ-ਸਮੁੱਚੀ ਦੁਨੀਆ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਸ ਦੇ ਮਾਮਲੇ ਵੀ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ। ਕੋਰੋਨਾ ਦੇ ਖਾਤਮੇ ਲਈ ਕਈ ਕੰਪਨੀਆਂ ਨੇ ਵੈਕਸੀਨ ਬਣਾ ਲਈਆਂ ਅਤੇ ਕਈ ਵੈਕਸੀਨਾਂ ਦੇ ਟ੍ਰਾਇਲ ਚੱਲ ਰਹੇ ਹਨ। ਪੰਜਾਬੀ ਭਾਸ਼ਾ ਦੇ ਪ੍ਰਸਿੱਧ ਕਵੀ 'ਸ਼ਿਵ ਕੁਮਾਰ ਬਟਾਲਵੀ' ਨੂੰ ਤਾਂ ਹਰ ਕੋਈ ਜਾਣਦਾ ਹੈ। ਦੱਸ ਦੇਈਏ ਕਿ ਸ਼ਿਵ ਕੁਮਾਰ ਬਟਾਲਵੀ ਦੇ ਨਿੱਕੇ ਜੀਜਾ ਬਲਦੇਵ ਮਹਿਤਾ ਦਾ ਟੋਰਾਂਟੋ ‘ਚ ਕੋਰੋਨਾ ਕਾਰਣ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਸਰਦਾਰ ਇੰਦਰਜੀਤ ਸਿੰਘ ਬੱਲ ਨੇ ਮਹਿਤਾ ਜੀ ਦੇ ਪੁੱਤਰ ਦੇ ਹਵਾਲੇ ਨਾਲ ਦਿੱਤੀ ਹੈ।

ਇਹ ਵੀ ਪੜ੍ਹੋ-ਮਹਾਮਾਰੀ ਦੀ ਚੌਥੀ ਲਹਿਰ ਦਰਮਿਆਨ ਈਰਾਨ 'ਚ ਲੱਗਾ ਲਾਕਡਾਊਨ

ਇਸ ਦੇ ਨਾਲ ਹੀ ਦੱਸ ਦੇਈਏ ਕਿ ਸ਼ਿਵ ਕੁਮਾਰ ਦੀ ਨਿੱਕੀ ਭੈਣ ਸਰੋਜ ਮਹਿਤਾ ਵੀ ਕੋਰੋਨਾ ਪੀੜਤ ਹੈ ਅਤੇ ਟੋਰਾਂਟੋ ਦੇ ਹਸਪਤਾਲ 'ਚ ਦਾਖ਼ਲ ਹੈ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਬਟਾਲਵੀ ਆਪਣੀਆਂ ਦੀਆਂ ਰੋਮਾਂਟਿਕ ਕਵਿਤਾਵਾਂ ਲਈ ਸਭ ਤੋਂ ਵਧੇਰੇ ਯਾਦ ਕੀਤੇ ਜਾਂਦੇ ਹਨ ਜਿਨ੍ਹਾਂ 'ਚ ਭਾਵਨਾਵਾਂ ਦਾ ਉਭਾਰ, ਕਰਣਾ ਅਤੇ ਵਿਯੋਗ ਹੈ । ਉਹ 1967 'ਚ 'ਸਾਹਿਤ ਅਕਾਦਮੀ ਪੁਰਸਕਾਰ' ਪਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਸਾਹਿਤਕਾਰ ਬਣੇ। 

ਇਹ ਵੀ ਪੜ੍ਹੋ-ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ 'ਤੇ ਬ੍ਰਿਟੇਨ ਜਾਣ ਵਾਲਿਆਂ ਦੀ ਇਕੱਠੀ ਹੋਈ ਭੀੜ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar