ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਵਫ਼ਦ ਨੇ ਰੂਜਵੈਲਟ ਦੀ ਸਮਾਧ ''ਤੇ ਭੇਂਟ ਕੀਤੇ ਫੁੱਲ

08/03/2020 11:06:38 AM

ਨਿਊਯਾਰਕ (ਰਾਜ ਗੋਗਨਾ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦਾ ਇਕ ਵਫਦ ਜਿਸ ਵਿੱਚ ਪਾਰਟੀ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ, ਭੁਪਿੰਦਰ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ ਤੇ ਪਾਰਟੀ ਦੇ ਕੋਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਊਯਾਰਕ ਸੂਬੇ ਦੇ ਹਾਇਡ ਪਾਰਕ ਗਿਆ। ਇਹ ਸਥਾਨ ਜਿਹੜਾ ਨਿਊਯਾਰਕ ਸ਼ਹਿਰ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ ਅਤੇ ਜਿਸ ਜਗ੍ਹਾ 'ਤੇ ਅਮਰੀਕਾ ਦੇ ਦੂਜੀ ਸੰਸਾਰ ਦੀ ਜੰਗ ਵੇਲੇ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਤੇ ਉਹਨਾ ਦੀ ਪਤਨੀ (ਪਹਿਲੀ ਲੇਡੀ) ਏਲਨੋਰ ਰੂਜ਼ਵੈਲਟ ਗਰੇਬਸ ਸਨ, ਉਹਨਾਂ ਦੀ (ਸਮਾਧ) 'ਤੇ ਸ਼ਹੀਦ ਬੀਬੀ ਰੂਜ਼ਵੈਲਟ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਿਆ। 

ਇੰਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੇ ਆਗੂਆਂ ਨੇ ਕਿਹਾ ਕਿ, ਦੂਜੀ ਸੰਸਾਰ ਜੰਗ ਤੋਂ ਬਾਅਦ ਜਦੋ ਮਨੁੱਖਤਾ ਦਾ ਪੂਰਾ ਘਾਣ ਹੋਇਆ ਤਾਂ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਹੋਂਦ ਵਿੱਚ ਆਉਣ ਦੀ ਗੱਲ ਚੱਲੀ। ਤਾਂ ਕਿ ਸੰਸਾਰ ਵਿਚ ਜਿਹੜੀਆਂ ਹੋਰ ਕੌਮਾਂ ਅਜ਼ਾਦੀ ਮੰਗ ਰਹੀਆਂ ਹਨ, ਉਹਨਾ ਨੂੰ ਬਗੈਰ ਕਿਸੇ ਖੂਨ ਖਰਾਬੇ ਤੋਂ ਅਜ਼ਾਦ ਕੀਤਾ ਜਾਵੇ। ਦੂਜੀ ਸੰਸਾਰ ਜੰਗ ਤੋਂ ਬਾਅਦ ਬਹੁਤ ਨਵੇ ਦੇਸ਼ ਬਣੇ, ਜਿਹਨਾਂ  ਵਿੱਚੋਂ ਭਾਰਤ ਵੀ ਇਕ ਦੇਸ਼ ਸੀ। ਜਿਸ ਵਿੱਚ ਅੱਜ ਮਨੁੱਖੀ ਅਧਿਕਾਰਾਂ ਦੀ ਘੋਰ ਅਵੱਗਿਆ ਹੋ ਰਹੀ ਹੈ। ਭਾਵੇਂ ਰਾਸ਼ਟਰਪਤੀ ਰੂਜ਼ਵੈਲਟ ਦੀ 1945 ਵਿਚ ਹੀ ਮੌਤ ਹੋ ਜਾਂਦੀ ਹੈ। ਯੁਨਾਈਟਿਡ ਨੇਸ਼ਨ 1948 ਵਿੱਚ ਹੋਦ ਵਿੱਚ ਆਉਂਦਾ ਹੈ ਤੇ ਉਹਨਾਂ ਦੀ ਪਤਨੀ ਏਲਨੋਰ ਰੂਜ਼ਵੈਲਟ ਦਾ ਰੋਲ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਬਾ ਕਮਾਲ ਸੀ। 

ਉਹ ਯੂਨਾਈਟਿਡ ਨੇਸ਼ਨ ਦੇ ਮਨੁੱਖੀ ਅਧਿਕਾਰਾਂ ਦੇ ਪਹਿਲੇ ਚੇਅਰਪਰਸਨ ਯੂਨੀਵਰਸਲ ਡਕਲਰੇਸ਼ਨ ਆਫ ਮਨੁੱਖੀ ਅਧਿਕਾਰੀ ਸਨ। ਜਿਹੜੇ ਅਮਰੀਕਾ ਦੀ ਤਰਫੋਂ ਲੱਗਭਗ 13 ਸਾਲ ਮਨੁੱਖੀ ਅਧਿਕਾਰਾਂ ਦੀ ਨੁਮਾਇੰਦਗੀ ਵੀ ਕਰਦੇ ਰਹੇ। ਅੱਜ ਪਾਰਟੀ ਨੇ ਇਸ ਮਹਾਨ ਲੇਡੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸ ਨੇ ਯੂ.ਐਨ.ੳ  ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਇਮੀ ਕੀਤੀ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਯੁਨਾਈਟਿਡ ਨੇਸ਼ਨ ਦੇ ਹੈਡਕੁਆਰਟਰ ਦੇ ਮਨੁੱਖੀ ਅਧਿਕਾਰਾਂ ਦੇ ਡਾਇਰੈਕਟਰ ਕਰੈਗ ਮੋਖੀਬਰ ਦੇ ਧਿਆਨ ਵਿਚ ਇਹ ਸਾਰਾ ਕੁਝ ਲਿਆਂਦਾ ਗਿਆ ਸੀ ਕਿ ਅਸੀ ਯੁਨਾਇਟਿਡ ਨੇਸ਼ਨ ਦੇ ਬਾਕੀ ਦੇਸ਼ਾਂ ਦੇ ਮਿਸ਼ਨਾਂ ਨੂੰ ਵੀ ਸਮੇਂ-ਸਮੇਂ 'ਤੇ ਸੁਚਿਤ ਕਰਦੇ ਰਹਿੰਦੇ ਹਾਂ ਸਿੱਖ ਕੌਮ ਇਕ ਵੱਖਰਾ ਧਰਮ ਤੇ ਵੱਖਰਾ ਨੇਸ਼ਨ ਹੈ।

Vandana

This news is Content Editor Vandana