ਸ਼ਿੰਜੋ ਆਬੇ ਨੇ ਕਿਹਾ— ਉੱਤਰੀ ਕੋਰੀਆ ਜਾਪਾਨ ਲਈ ਗੰਭੀਰ ਖਤਰਾ

05/01/2017 2:49:11 PM

ਟੋਕੀਓ/ਲੰਡਨ— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਪਣੀ ਲੰਡਨ ਯਾਤਰਾ ਦੌਰਾਨ ਉੱਤਰੀ ਕੋਰੀਆ ਨੂੰ ਇਕ ਗੰਭੀਰ ਖਤਰਾ ਦੱਸਿਆ। ਇੱਥੇ ਦੱਸ ਦੇਈਏ ਕਿ ਉੱਤਰੀ ਕੋਰੀਆ ਦੇ ਇਕ ਨਾਕਾਮ ਮਿਜ਼ਾਈਲ ਪਰੀਖਣ ਕਾਰਨ ਟੋਕੀਓ ਦੀ ਇਕ ਮੁੱਖ ਸਬ-ਵੇਅ ਪ੍ਰਣਾਲੀ ਦੀਆਂ ਸਾਰੀਆਂ ਲਾਈਨਾਂ ਨੂੰ 10 ਮਿੰਟ ਲਈ ਅਸਥਾਈ ਤੌਰ ''ਤੇ ਬੰਦ ਕਰਨਾ ਪਿਆ ਸੀ। ਟੋਕੀਓ ਮੈਟਰੋ ਦੇ ਅਧਿਕਾਰੀ ਨੇ ਕਿਹਾ ਕਿ ਸਬ-ਵੇਅ ਨੂੰ ਅਸਥਾਈ ਤੌਰ ''ਤੇ ਬੰਦ ਕੀਤੇ ਜਾਣ ਕਾਰਨ ਤਕਰੀਬਨ13,000 ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਮਿਜ਼ਾਈਲ ਪਰੀਖਣ ਕਾਰਨ ਸੇਵਾ ਨੂੰ ਬੰਦ ਕਰਨਾ ਪਿਆ। ਓਧਰ ਆਬੇ ਨੇ ਉੱਤਰੀ ਕੋਰੀਆ ਦੇ ਨਾਕਾਮ ਪਰੀਖਣ ਨੂੰ ਪੂਰੀ ਤਰ੍ਹਾਂ ਅਸਵੀਕਾਰ ਅਤੇ ਜਾਪਾਨ ਲਈ ਗੰਭੀਰ ਖਤਰਾ ਦੱਸਿਆ।

Tanu

This news is News Editor Tanu