ਇਟਲੀ ਤੋਂ ਦੁਖਦਾਇਕ ਖ਼ਬਰ, ਜਲੰਧਰ ਜ਼ਿਲ੍ਹੇ ਦੇ ਵਿਅਕਤੀ ਦੀ ਹੋਈ ਮੌਤ

11/29/2021 11:29:57 AM

ਮਿਲਾਨ/ਇਟਲੀ (ਸਾਬੀ ਚੀਨੀਆ): ਸਤਲੁਜ ਦਰਿਆ ਦੇ ਕੰਢੇ ਤੇ ਵੱਸੇ ਹੋਏ ਮਸ਼ਹੂਰ ਕਸਬਾ ਮਹਿਤਪੁਰ ਦੇ ਵਸਨੀਕ ਸ਼ਿੰਗਾਰਾ ਸਿੰਘ ਨਾਮੀ ਵਿਅਕਤੀ ਦੀ ਇਟਲੀ ਵਿੱਚ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਸ਼ਿੰਗਾਰਾ ਸਿੰਘ ਨੂੰ ਪਿਛਲੇ ਦਿਨੀਂ ਆਪਣੇ ਘਰ ਵਿਚ ਹੀ ਹਾਰਟ ਅਟੈਕ ਆਇਆ ਸੀ ਤੇ ਬਾਅਦ ਵਿਚ ਨੇੜਲੇ ਸ਼ਹਿਰ ਆਂਸੀਓ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਜਿੱਥੇ ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ, ਜਿਸ ਮਗਰੋਂ ਇਲਾਕੇ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ -ਇਟਲੀ 'ਚ ਨਵੇਂ ਕੋਵਿਡ ਓਮੀਕਰੋਨ ਵੈਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ, ਸਰਕਾਰ ਦੀ ਵਧੀ ਚਿੰਤਾ

ਦੱਸਣਯੋਗ ਹੈ ਕਿ ਮ੍ਰਿਤਕ ਸ਼ਿੰਗਾਰਾ ਸਿੰਘ 1998 ਵਿਚ ਇਟਲੀ ਆਇਆ ਸੀ ਅਤੇ ਉਹ ਪਿਛਲੇ ਵੀਹ ਸਾਲਾਂ ਤੋਂ ਰੋਮ ਨੇੜੇ ਇਕ ਖੇਤੀ ਫਾਰਮ ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਰਸਮਾਂ ਲਈ ਕਸਬਾ ਮਹਿਤਪੁਰ ਲੈਕੇ ਜਾਣ ਵਾਸਤੇ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਮਿ੍ਤਕ ਸ਼ਿੰਗਾਰਾ ਸਿੰਘ ਇਟਲੀ ਦੇ ਮਸ਼ਹੂਰ ਕਵੀਸ਼ਰੀ ਭਾਈ ਅਜੀਤ ਸਿੰਘ ਥਿੰਦ ਦੇ ਵੱਡੇ ਭਰਾ ਸਨ, ਜਿੰਨ੍ਹਾਂ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਇਟਲੀ ਅਤੇ ਯੂਰਪ ਦੇ ਕਈ ਹੋਰਨਾ ਦੇਸ਼ਾ ਦੇ ਸਿੱਖ ਆਗੂਆਂ ਵੱਲੋ ਭਾਈ ਅਜੀਤ ਸਿੰਘ ਥਿੰਦ ਤੇ ਓੁਨਾ ਦੇ ਪਰਵਾਰਿਕ ਮੈਂਬਰਾਂ ਨਾਲ ਸ਼ਿੰਗਾਰਾ ਸਿੰਘ ਦੀ ਅਚਾਨਕ ਹੋਈ ਮੌਤ 'ਤੇ ਦੁੱਖ ਸਾਂਝਾ ਕੀਤਾ ਗਿਆ ਹੈ।  

Vandana

This news is Content Editor Vandana