ਹਰ ਹਫਤੇ ਸ਼ਿਫਟ ਬਦਲਣਾ ਬਣ ਸਕਦੈ ਦਿਮਾਗੀ ਬੀਮਾਰੀਆਂ ਦਾ ਕਾਰਣ

11/22/2019 10:17:06 PM

ਲੰਡਨ (ਏਜੰਸੀ)-ਅੱਜ-ਕਲ ਜ਼ਿਆਦਾਤਰ ਨਿੱਜੀ ਕੰਪਨੀਆਂ ’ਚ 24 ਘੰਟੇ ਕੰਮ ਕਰਨ ਦਾ ਰਿਵਾਜ਼ ਤੇਜ਼ੀ ਨਾਲ ਵਧ ਰਿਹਾ ਹੈ। ਲਿਹਾਜਾ ਵੱਡੀ ਗਿਣਤੀ ’ਚ ਲੋਕਾਂ ਨੂੰ ਰਾਤ ਦੀ ਸ਼ਿਫਟ ’ਚ ਕੰਮ ਕਰਨਾ ਪੈਂਦਾ ਹੈ ਜਾਂ ਫਿਰ ਹਰ ਹਫਤੇ ਉਨ੍ਹਾਂ ਦੀ ਸ਼ਿਫਟ ’ਚ ਬਦਲਾਅ ਹੁੰਦਾ ਰਹਿੰਦਾ ਹੈ। ਯਾਨੀ ਕਦੇ ਸਵੇਰ ਦੀ ਸ਼ਿਫਟ ਤਾਂ ਕਦੇ ਸ਼ਾਮ ਜਾਂ ਕਦੀ ਰਾਤ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸ਼ਿਫਟ ’ਚ ਕੰਮ ਕਰਦੇ ਹੋ ਤਾਂ ਨਾ ਸਿਰਫ ਤੁਹਾਨੂੰ ਮੋਟਾਪਾ ਅਤੇ ਸ਼ੂਗਰ ਦਾ ਜੋਖਮ ਵਧ ਹੈ, ਸਗੋਂ ਇਹ ਬਦਲਦੀ ਸ਼ਿਫਟ ਤੁਹਾਨੂੰ ਦਿਮਾਗੀ ਬੀਮਾਰੀਆਂ ਵੀ ਦੇ ਸਕਦੀ ਹੈ।
ਬ੍ਰਿਟੇਨ ਦੀ ਇਕ ਯੂਨੀਵਰਸਿਟੀ ’ਚ ਖੋਜਕਾਰਾਂ ਵਲੋਂ ਕੀਤੇ ਗਏ ਅਧਿਐਨ ਨਾਲ ਪਤਾ ਲੱਗਾ ਹੈ ਕਿ ਸ਼ਿਫਟ ’ਚ ਕੰਮ ਕਰਨ ਵਾਲਿਆਂ ਨੂੰ ਡਿਪ੍ਰੈਸ਼ਨ ਅਤੇ ਚਿੰਤਾ ਹੋਣ ਦੀ ਸੰਭਾਵਨਾ 33 ਫੀਸਦੀ ਵਧ ਸੀ, ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਮੁਕਾਬਲੇ ’ਚ ਜੋ ਰਾਤ ਦੀ ਸ਼ਿਫਟ ’ਚ ਕੰਮ ਨਹੀਂ ਕਰਦੇ ਸਨ ਜਾਂ ਫਿਰ ਉਹ ਲੋਕ ਜੋ 9 ਤੋਂ 5 ਵਜੇ ਵਾਲੀ ਸ਼ਿਫਟ ਕਰਦੇ ਸਨ।
ਮਾਨਸਿਕ ਬੀਮਾਰੀਆਂ ਦਾ ਖਤਰਾ
ਇਸ ਤੋਂ ਇਲਾਵਾ ਸ਼ਿਫਟ ’ਚ ਕੰਮ ਕਰਨ ਵਾਲੇ ਲੋਕਾਂ ’ਚ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਪੀੜਤ ਹੋਣ ਦੀ ਸੰਭਾਵਨਾ ਵੀ 28 ਫੀਸਦੀ ਵਧ ਹੁੰਦਾ ਹੈ। ਇਹ ਨਤੀਜਾ ਪਿਛਲੇ 7 ਅਧਿਐਨਾਂ ’ਚ ਸ਼ਾਮਲ 28 ਹਜ਼ਾਰ 438 ਉਮੀਦਵਾਰਾਂ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ।
ਚਿੜਚਿੜਾਪਨ ਅਤੇ ਮੂਡ ’ਚ ਬਦਲਾਅ
ਅਧਿਐਨ ’ਚ ਸ਼ਾਮਲ ਮਾਹਿਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਫਟ ’ਚ ਬਦਲਾਅ ਹੋਣ ਨਾਲ ਸਾਡੇ ਸੌਣ ਅਤੇ ਜਾਗਣ ਦੀ ਆਦਤ ’ਤੇ ਅਸਰ ਪੈਂਦਾ ਹੈ। ਸਾਡਾ ਸਰੀਰ ਸੌਣ-ਜਾਗਣ ਦੀ ਆਦਤ ’ਚ ਵਾਰ-ਵਾਰ ਹੋ ਰਹੇ ਇਸ ਬਦਲ ਨੂੰ ਨਹੀਂ ਝੱਲ ਸਕਦਾ, ਜਿਸ ਨਾਲ ਲੋਕਾਂ ’ਚ ਚਿੜਚਿੜਾਪਨ ਆ ਜਾਂਦਾ ਹੈ। ਇਸ ਤੋਂ ਇਲਾਵਾ ਮੂਡ ’ਚ ਬਦਲਾਅ ਸਮਾਜਿਕ ਵਖਰੇਵੇਂ ਦਾ ਕਾਰਣ ਵੀ ਬਣਦਾ ਹੈ।


Sunny Mehra

Content Editor

Related News