ਸ਼ੀ ਨੇ ਸੀ.ਪੀ.ਸੀ., ਗੈਰ ਖੱਬੇ ਪੱਖੀ ਪਾਰਟੀਆਂ ਨਾਲ ਹੋਰ ਸਹਿਯੋਗ ਦੀ ਕੀਤੀ ਅਪੀਲ

10/15/2017 8:49:24 PM

ਬੀਜਿੰਗ (ਭਾਸ਼ਾ)— ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਅਗਲੇ ਹਫਤੇ ਦੇ ਮਹੱਤਵਪੂਰਨ ਕਾਂਗਰਸ ਦੇ ਪਹਿਲੇ ਰਾਸ਼ਟਰੀ ਕਾਇਆਕਲਪ ਦੇ ਚੀਨੀ ਸਪਨੇ ਨੂੰ ਹਾਸਲ ਕਰਨ ਲਈ ਸੱਤਾਧਾਰੀ ਕਮਿਊਨਿਸਟ ਪਾਰਟੀ ਅਤੇ ਗੈਰ ਖੱਬੇ ਪੱਖੀ ਪਾਰਟੀਆਂ ਵਿਚਾਲੇ ਅਤੇ ਸਹਿਯੋਗ ਦਾ ਸੱਦਾ ਦਿੱਤਾ। ਉਥੇ ਉਨ੍ਹਾਂ ਨੇ ਦੂਜੇ ਕਾਰਜਕਾਲ ਲਈ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਤੋਂ ਇਲਾਵਾ ਦੇਸ਼ 'ਚ 8 ਗੈਰ ਖੱਬੇ ਪੱਖੀ ਪਾਰਟੀਆਂ ਹਨ। ਹਾਲਾਂਕਿ ਇਨ੍ਹਾਂ ਪਾਰਟੀਆਂ ਦੀ ਨਾ ਮਾਤਰ ਹੀ ਮੌਜੂਦਗੀ ਹੈ। ਰਾਸ਼ਟਰਪਤੀ ਅਤੇ ਫੌਜ ਮੁਖੀ ਤੋਂ ਇਲਾਵਾ ਸੀ. ਪੀ. ਸੀ. ਦੇ ਵੀ ਜਨਰਲ ਸਕੱਤਰ ਸ਼ੀ ਨੇ ਸੀ.ਪੀ.ਸੀ. ਅਤੇ ਰਾਸ਼ਟਰੀ ਕਾਇਆਕਲਪ ਦੇ ਚੀਨੀ ਸਪਨੇ ਨੂੰ ਹਾਸਲ ਕਰਨ ਦੀ ਸਾਂਝੀ ਕੋਸ਼ਿਸ਼ ਲਈ 8 ਪਾਰਟੀਆਂ ਵਿਚਾਲੇ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਸ਼ੀ ਨੇ 19ਵੇਂ ਸੀ.ਪੀ.ਸੀ. ਨੈਸ਼ਨਲ ਕਾਂਗਰਸ ਲਈ ਮਸੌਦਾ ਰਿਪੋਰਟ 'ਤੇ ਰਾਏ ਲੈਣ ਲਈ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਦਾ ਆਯੋਜਨ ਪੰਜ ਸਾਲ 'ਚ ਹੁੰਦਾ ਹੈ। ਇਸ ਦਾ ਆਯੋਜਨ 18 ਅਕਤੂਬਰ ਤੋਂ ਹੋਣਾ ਹੈ।