ਸ਼ੇਰੀਨ ਮੈਥਿਊਜ਼ ਦੇ ਪਿਤਾ ਨੇ ਨਵੀਂ ਸੁਣਵਾਈ ਤੋਂ ਕੀਤਾ ਇਨਕਾਰ

09/06/2019 5:15:23 PM

ਹਿਊਸਟਨ (ਭਾਸ਼ਾ)- ਗੋਦ ਲਈ ਹੋਈ ਤਿੰਨ ਸਾਲਾ ਧੀ ਸ਼ੇਰੀਨ ਮੈਥਿਊਜ਼ ਨੂੰ ਕਤਲ ਕਰਨ ਦੇ ਦੋਸ਼ੀ ਉਸ ਦੇ ਪਿਤਾ ਵੇਸਲੀ ਮੈਥਿਊਜ਼ ਨੇ ਮਾਮਲੇ ਦੀ ਨਵੀਂ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਮੈਥਿਊਜ਼ (39) ਨੂੰ ਸ਼ੇਰੀਨ ਨੂੰ ਕਤਲ ਦੇ ਦੋਸ਼ ਵਿਚ 24 ਜੂਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਮੈਥਿਊਜ਼ 'ਤੇ ਅਕਤੂਬਰ 2017 ਵਿਚ ਆਪਣੀ ਧੀ ਨੂੰ ਕਤਲ ਕਰਨ ਅਤੇ ਡਲਾਸ ਵਿਚ ਇਕ ਥਾਂ ਉਸ ਦੀ ਲਾਸ਼ ਨੂੰ ਟਿਕਾਣੇ ਲਗਾਉਣ ਦੇ ਦੋਸ਼ ਲੱਗੇ ਸਨ। ਸ਼ੇਰੀਨ ਦੀ ਲਾਸ਼ 15 ਦਿਨ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਮਿਲੀ ਸੀ।

ਡਲਾਸ ਮਾਰਨਿੰਗ ਨਿਊਜ਼ ਦੀ ਖਬਰ ਮੁਤਾਬਕ ਮੈਥਿਊਜ਼ ਸ਼ੇਰੀਨ ਨੂੰ ਕਤਲ ਕਰਨ ਲਈ ਉਮਰ ਕੈਦ ਦੀ ਸਜ਼ਾ ਭੁਗਤੇਗਾ। ਮੈਥਿਊਜ਼ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਨਵੀਂ ਸੁਣਵਾਈ ਦੀ ਲੋੜ ਹੈ ਕਿਉਂਕਿ ਇਸਤਗਾਸਾ ਧਿਰ ਨੇ ਜੂਰੀ ਨੂੰ ਸ਼ੇਰੀਨ ਦੀ ਲਾਸ਼ ਦੀ ਤਸਵੀਰ ਦਿਖਾਈ ਹੈ। ਇਕ ਹੋਰ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਚਾਅ ਧਿਰ ਨੇ ਪਿਛਲੇ ਮਹੀਨੇ ਨਵੀਂ ਸੁਣਵਾਈ ਲਈ ਇਕ ਅਰਜ਼ੀ ਦਾਖਲ ਕੀਤੀ ਸੀ। ਹਾਲਾਂਕਿ ਇਸ ਅਰਜ਼ੀ 'ਤੇ ਸੁਣਵਾਈ ਤੋਂ ਵੀਰਵਾਰ ਨੂੰ ਮਨਾਂ ਕਰ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਟੀਮ ਇਕ ਅਪੀਲ ਦਾਇਰ ਕਰ ਸਕਦੀ ਹੈ। ਕੇਰਲ ਦੇ ਰਹਿਣ ਵਾਲੇ ਮੈਥਿਊਜ਼ ਅਤੇ ਉਨ੍ਹਾਂ ਦੀ ਪਤਨੀ ਸਿਨੀ ਮੈਥਿਊਜ਼ ਨੇ ਸ਼ੇਰੀਨ ਨੂੰ 2016 ਵਿਚ ਬਿਹਾਰ ਦੇ ਇਕ ਅਨਾਥ ਆਸ਼ਰਮ ਤੋਂ ਗੋਦ ਲਿਆ ਸੀ।

Sunny Mehra

This news is Content Editor Sunny Mehra