ਭਾਰਤੀ ਬੱਚੀ ਸ਼ੇਰਿਨ ਦੀ ਮੌਤ ਦਾ ਮਾਮਲਾ : ਪਿਤਾ ਤੋਂ ਬਾਅਦ ਮਾਂ ਨੂੰ ਭੇਜਿਆ ਗਿਆ ਡਲਾਸ ਕਾਊਂਟੀ ਜੇਲ

11/18/2017 4:34:09 PM

ਹਿਊਸਟਨ (ਭਾਸ਼ਾ)— ਭਾਰਤੀ ਲੜਕੀ ਸ਼ੇਰਿਨ ਮੈਥਿਊਜ ਦੀ ਮਾਂ ਸਿਨੀ ਐਨ ਮੈਥਿਊਜ ਨੂੰ ਬੱਚੀ ਨੂੰ ਇਕੱਲਾ ਛੱਡਣ ਦੇ ਦੋਸ਼ ਵਿਚ ਡਲਾਸ ਦੀ ਜੇਲ ਵਿਚ ਭੇਜਿਆ ਗਿਆ ਹੈ। ਸਿਨੀ ਅਤੇ ਉਸ ਦੇ ਪਤੀ ਵੈਸਲੇ ਮੈਥਿਊਜ ਨੇ 3 ਸਾਲਾ ਭਾਰਤੀ ਲੜਕੀ ਸ਼ੇਰਿਨ ਨੂੰ ਗੋਦ ਲਿਆ ਸੀ। ਸਿਨੀ ਮੈਥਿਊਜ ਅਤੇ ਉਸ ਦਾ ਪਤੀ ਵੈਸਲੇ ਸ਼ੇਰਿਨ ਨੂੰ ਦੁੱਧ ਪੀਣ ਤੋਂ ਮਨਾ ਕਰਨ 'ਤੇ ਘਰ 'ਚ ਇਕੱਲੀ ਛੱਡ ਕੇ ਆਪਣੀ ਖੁਦ ਦੀ ਧੀ ਨਾਲ 6 ਅਕਤੂਬਰ ਨੂੰ ਬਾਹਰ ਖਾਣਾ ਖਾਣ ਗਏ ਸਨ। ਵੈਸਲੇ ਨੂੰ ਪਹਿਲਾਂ ਹੀ ਇਸ ਦੋਸ਼ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਇਸ ਸਮੇਂ ਜੇਲ ਵਿਚ ਹੈ। ਇਸ ਅਪਰਾਧ ਵਿਚ ਦੋਸ਼ੀ ਪਾਏ ਜਾਣ 'ਤੇ ਦੋਸ਼ੀ ਨੂੰ 99 ਸਾਲ ਤੱਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ।
ਟੈਕਸਾਸ ਦੀ ਪੁਲਸ ਨੇ ਦੱਸਿਆ ਕਿ ਕੇਰਲ ਨਾਲ ਸੰਬੰਧ ਰੱਖਣ ਵਾਲੇ ਜੋੜੇ ਸ਼ੇਰਿਨ ਨੂੰ ਰਸੋਈ ਘਰ ਵਿਚ ਇਕੱਲਾ ਛੱਡ ਗਏ ਸਨ, ਕਿਉਂਕਿ ਉਸ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਸੀ। 35 ਸਾਲਾ ਮਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਬੱਚੀ ਨੂੰ ਇਕੱਲਾ ਛੱਡਣ ਜਾਂ ਉਸ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਸ਼ੇਰਿਨ ਦੀ ਲਾਸ਼ 22 ਅਕਤੂਬਰ ਨੂੰ ਇਕ ਪੂਲ 'ਤੇ ਮਿਲੀ ਸੀ। 
ਸ਼ੇਰਿਨ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ 'ਚ ਭਾਰਤੀ ਦੂਤਘਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਉਨ੍ਹਾਂ ਨੂੰ ਇਸ ਸੰਬੰਧ ਵਿਚ ਸੂਚਿਤ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਸ਼ੇਰਿਨ ਨੂੰ ਗੋਦ ਲੈਣ ਦੀ ਪ੍ਰਕਿਰਿਆ ਦੀ ਵੀ ਜਾਂਚ ਦੀ ਮੰਗ ਕੀਤੀ ਸੀ। ਇਸ ਲੜਕੀ ਨੂੰ ਪਿਛਲੇ ਸਾਲ ਭਾਰਤੀ-ਅਮਰੀਕੀ ਜੋੜੇ ਨੇ ਬਿਹਾਰ ਤੋਂ ਗੋਦ ਲਿਆ ਸੀ।


Related News