ਮਹਿਲਾ ਟਿਕਟਾਕ ਸਟਾਰ ਨੇ ਇਮਰਾਨ ਦੇ ਮੰਤਰੀ ''ਤੇ ਲਾਇਆ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼

12/27/2019 4:39:20 PM

ਇਸਲਾਮਾਬਾਦ- ਟਿਕਟਾਕ ਸਟਾਰ ਹਰੀਮ ਸ਼ਾਹ ਨੇ ਇਕ ਵਾਰ ਫਿਰ ਇਮਰਾਨ ਸਰਕਾਰ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਹਰੀਮ ਨੇ ਰੇਲ ਮੰਤਰੀ ਸ਼ੇਖ ਰਸ਼ੀਦ ਨਾਲ ਗੱਲਬਾਤ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਿਆ ਹੈ। ਇਸ ਵਿਚ ਹਰੀਮ ਰੇਲ ਮੰਤਰੀ 'ਤੇ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਾਉਂਦੀ ਨਜ਼ਰ ਆ ਰਹੀ ਹੈ। ਅਕਤੂਬਰ ਵਿਚ ਵੀ ਇਹ ਟਿਕਟਾਕ ਸਟਾਰ ਸੁਰਖੀਆਂ ਵਿਚ ਰਹੀ ਸੀ। ਉਦੋਂ ਉਹਨਾਂ ਨੇ ਬੇਹੱਦ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਵਿਦੇਸ਼ ਮੰਤਰਾਲੇ ਵਿਚ ਦਾਖਲ ਹੋ ਕੇ ਵੀਡੀਓ ਬਣਾਈ ਸੀ। ਸ਼ਾਹ ਨੇ ਉਸ ਕੁਰਸੀ 'ਤੇ ਬੈਠ ਕੇ ਟਿਕਟਾਕ ਵੀਡੀਓ ਬਣਾਈ ਸੀ, ਜਿਸ ਕੁਰਸੀ 'ਤੇ ਪ੍ਰਧਾਨ ਮੰਤਰੀ ਖਾਨ ਖੁਦ ਬੈਠਦੇ ਹਨ।

ਹਰੀਮ ਦੇ ਕੋਲ ਹੈ ਸ਼ੇਖ ਰਸ਼ੀਦ ਦਾ ਰਾਜ਼
ਸੋਸ਼ਲ ਮੀਡੀਆ 'ਤੇ ਹਰੀਮ ਤੇ ਸ਼ੇਖ ਰਸ਼ੀਦ ਦੀ ਗੱਲਬਾਤ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਖੁਦ ਟਿਕਟਾਕ ਸਟਾਰ ਨੇ ਜਾਰੀ ਕੀਤਾ ਹੈ। ਇਸ ਵੀਡੀਓ ਕਾਲ 'ਤੇ ਰਸ਼ੀਦ ਨਜ਼ਰ ਆਉਂਦੇ ਹਨ। ਹਰੀਮ ਰਸ਼ੀਦ ਨੂੰ ਕਹਿੰਦੀ ਹੈ ਕਿ ਮੇਰੀ ਗੱਲ ਗੌਰ ਨਾਲ ਸੁਣੋ। ਮੈਂ ਤੁਹਾਡਾ ਕੋਈ ਵੀ ਰਾਜ਼ ਦੁਨੀਆ ਸਾਹਮਣੇ ਨਹੀਂ ਖੋਲਿਆ ਹੈ। ਫਿਰ ਤੁਸੀਂ ਮੇਰੇ ਨਾਲ ਗੱਲਬਾਤ ਬੰਦ ਕਿਉਂ ਕਰ ਦਿੱਤੀ। ਇਸ ਤੋਂ ਬਾਅਦ ਰਸ਼ੀਦ ਕਹਿੰਦੇ ਹਨ ਕਿ ਹਰੀਮ ਤੁਹਾਨੂੰ ਜੋ ਕਰਨਾ ਹੈ ਉਹ ਕਰੋ। ਇਸ ਤੋਂ ਬਾਅਦ ਹਰੀਮ ਉਹਨਾਂ ਅਸ਼ਲੀਲ ਵੀਡੀਓਜ਼ ਬਾਰੇ ਦੱਸਦੀ ਹੈ, ਜੋ ਰਸ਼ੀਦ ਨੇ ਉਸ ਨੂੰ ਭੇਜੀਆਂ ਸਨ। ਖਾਸ ਗੱਲ ਹੈ ਇਹ ਵੀ ਹੈ ਕਿ ਕੁਝ ਘੰਟੇ ਬਾਅਦ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਇਹ ਵਾਇਰਲ ਹੋ ਚੁੱਕਾ ਸੀ। ਪਾਕਿਸਤਾਨ ਵਿਚ ਹੈਸ਼ਟੈਗ ਹਰੀਮਸ਼ਾਹ ਟੌਪ ਟ੍ਰੈਂਡਿੰਗ ਹੈ।

ਖੁਦ ਇਮਰਾਨ ਦੇ ਨਾਲ ਫੋਟੋ
ਵਿਦੇਸ਼ ਮੰਤਰਾਲੇ ਵਿਚ ਘੁੰਮ ਕੇ ਵੀਡੀਓ ਬਣਾਉਣ ਵਾਲੀ ਹਰੀਮ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਪਾਕਿਸਤਾਨ ਦੇ ਦਿੱਗਜ ਸਿਆਸਤਦਾਨਾਂ ਤੱਕ ਉਸ ਦੀ ਸਿੱਧੀ ਪਹੁੰਚ ਹੈ। ਖਾਸ ਕਰਕੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਰੁਤਬਾ ਤੇਜ਼ੀ ਨਾਲ ਵਧਿਆ। ਸੋਸ਼ਲ ਮੀਡੀਆ 'ਤੇ ਖੁਦ ਇਮਰਾਨ ਖਾਨ ਦੇ ਨਾਲ ਉਹਨਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਮੀਡੀਓ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਫੋਟੋ ਕਰੀਬ ਚਾਰ ਮਹੀਨੇ ਪੁਰਾਣੇ ਹਨ। ਇਸ ਤੋਂ ਇਲਾਵਾ ਸਾਈਂਸ ਤੇ ਟੈਕਨਾਲੋਜੀ ਮੰਤਰੀ ਪਰਵੇਜ਼ ਖਟਕ ਦੇ ਨਾਲ ਵੀ ਉਹਨਾਂ ਦੀਆਂ ਫੋਟੋਜ਼ ਹਨ। ਸ਼ੇਖ ਰਸ਼ੀਦ ਕੁਆਰੇ ਹਨ। ਉਹ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ 1985 ਤੋਂ ਬਾਅਦ ਕਰੀਬ ਹਰ ਸਰਕਾਰ ਵਿਚ ਮੰਤਰੀ ਰਹੇ ਹਨ। ਇਹ ਉਹੀ ਰਸ਼ੀਦ ਹਨ ਜਿਹਨਾਂ ਨੇ ਭਾਰਤ ਨੂੰ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹੋਣ ਦੀ ਧਮਕੀ ਦਿੱਤੀ ਸੀ।

Baljit Singh

This news is Content Editor Baljit Singh