ਪੀ.ਟੀ.ਆਈ. ਨਾਲ ਮਿਲ ਕੇ ਵਿਰੋਧੀ ਨੂੰ ਨਿਸ਼ਾਨਾ ਬਣਾ ਰਿਹੈ ਨੈਬ : ਸ਼ਹਿਬਾਜ਼

10/17/2018 7:44:58 PM

ਇਸਲਾਮਾਬਾਦ— ਪਾਕਿਸਤਾਨ ਦੇ ਵਿਰੋਧੀ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਰੋਕੂ ਸੰਸਥਾ 'ਤੇ ਦੋਸ਼ ਲਗਾਇਆ ਕਿ ਉਸ ਨੇ ਵਿਰੋਧੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨਾਲ 'ਨਾਪਾਕ ਸੰਗਠਨ' ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ ਘਪਲੇ 'ਚ ਆਪਣੀ ਗ੍ਰਿਫਤਾਰੀ ਦੇ ਬਾਵਜੂਦ ਉਨ੍ਹਾਂ ਦਾ ਸਿਆਸੀ ਸੰਘਰਸ਼ ਜਾਰੀ ਰਹੇਗਾ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਨੇ ਕੌਮੀ ਅਸੈਂਬਲੀ ਦੇ ਸੈਸ਼ਨ ਨੂੰ ਸੰਬੋਧਿਤ ਕੀਤਾ। ਇਹ ਸੈਸ਼ਨ ਕੌਮੀ ਇਹਤਿਸਾਬ ਬਿਊਰੋ (ਨੈਬ) ਦੇ ਹੱਥੋਂ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਵਿਰੋਧ ਜਤਾਉਣ ਲਈ ਵਿਰੋਧੀ ਦੀ ਮੰਗ 'ਤੇ ਸੱਦਿਆ ਗਿਆ ਸੀ।
ਰਿਹਾਇਸ਼ ਘਪਲੇ ਦੇ ਸਿਲਸਿਲੇ 'ਚ ਸ਼ਹਿਬਾਜ਼ 5 ਅਕਤੂਬਰ ਤੋਂ ਨੈਬ ਦੀ ਹਿਰਾਸਤ 'ਚ ਹਨ। ਡਾਨ ਦੀ ਇਕ ਰਿਪੋਰਟ ਮੁਤਾਬਕ ਸੈਸ਼ਨ ਸੱਦਣ ਦੀ ਵਿਰੋਧੀ ਦੀ ਮੰਗ ਤੋਂ ਬਾਅਦ ਕੌਮੀ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਨੇ ਪਿਛਲੇ ਹਫਤੇ ਨੈਬ ਨੂੰ ਸ਼ਹਿਬਾਜ਼ ਨੂੰ ਅਸੈਂਬਲੀ 'ਚ ਲਿਆਉਣ ਦੇ ਆਦੇਸ਼ ਦਿੱਤੇ ਸਨ। ਸ਼ਹਿਬਾਜ਼ ਨੇ ਸਮਰਥਨ ਦੇਣ ਲਈ ਵਿਰੋਧੀ ਪਾਰਟੀਆਂ ਖਾਸ ਕਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਵਿਰੋਧੀ ਦੇ ਕਿਸੇ ਨੇਤਾ ਨੂੰ ਬਗੈਰ ਕਿਸੇ ਦੋਸ਼ ਦੇ ਇਸ ਹੜਬੜੀ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਮੈਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਤੇ ਨੈਬ ਵਿਚਾਲੇ ਨਾਪਾਕ ਗਠਜੋੜ ਦੀ ਚਰਚਾ ਕਰਨਾ ਚਾਹੁੰਦਾ ਹਾਂ।'' ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਂ ਸ਼ਰੇਆਮ ਕਿਹਾ ਸੀ ਕਿ ਪੀ.ਟੀ.ਆਈ. ਤੇ ਨੈਬ 'ਚ ਗਠਜੋੜ ਹੈ।