ਭੇਡ ਨੇ ਦਿੱਤਾ ਇਨਸਾਨ ਵਾਂਗ ਦਿਖਾਈ ਦੇਣ ਵਾਲੇ ਬੱਚੇ ਨੂੰ ਜਨਮ, ਪਿੰਡ ਵਾਲਿਆਂ ''ਚ ਦਹਿਸ਼ਤ

06/24/2017 2:39:26 PM

ਕੇਪਟਾਊਨ— ਦੱਖਣੀ ਅਫਰੀਕਾ ਦੇ ਪੂਰਬੀ ਸੂਬੇ ਲੇਡੀ ਫਰੇਰੇ 'ਚ ਇਕ ਭੇਡ ਨੇ ਅਜੀਬ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਉੱਥੇ ਦੇ 4000 ਤੋਂ ਜ਼ਿਆਦਾ ਕਿਸਾਨ ਡਰੇ ਤੇ ਸਹਿਮੇ ਹੋਏ ਹਨ। ਅਸਲ 'ਚ ਭੇਡ ਨੇ ਜਿਸ ਬੱਚੇ ਨੂੰ ਜਨਮ ਦਿੱਤਾ, ਉਹ ਅੱਧਾ ਇਨਸਾਨ ਅਤੇ ਅੱਧਾ ਭੇਡ ਦੀ ਤਰ੍ਹਾਂ ਦੇਖਦਾ ਹੈ। ਲੋਕ ਇਸ ਜਨਮ ਨੂੰ ਜਾਦੂ ਟੂਣੇ ਨਾਲ ਜੋੜ ਕੇ ਦੇਖ ਰਹੇ ਹਨ। ਇਸ ਵੱਖਰੇ ਬੱਚੇ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਸਰਕਾਰ ਨੂੰ ਮਾਹਿਰਾਂ ਦੀ ਟੀਮ ਭੇਜਣੀ ਪਈ ਹੈ ਤਾਂ ਕਿ ਜਾਂਚ ਕੀਤੀ ਜਾ ਸਕੇ।


ਦੱਖਣੀ ਅਫਰੀਕਾ ਦੇ ਵੇਟਰਨਰੀ ਸਰਵਿਸ ਦੇ ਚੀਫ ਡਾਇਰੈਕਟਰ ਡਾਕਟਰ ਨੇ ਦੱਸਿਆ ਕਿ ਇਹ ਬੱਚਾ ਇਨਸਾਨ ਵਰਗਾ ਦਿਖਾਈ ਦੇ ਰਿਹਾ ਹੈ ਪਰ ਇਸ 'ਚ ਮਨੁੱਖੀ ਜੀਨਜ਼ ਦਾ ਕੋਈ ਅੰਸ਼ ਨਹੀਂ ਹੈ। ਇਹ ਤਸਵੀਰ ਝੂਠੀ ਨਹੀਂ ਪਰ ਭੇਡ ਵੱਲੋਂ ਇਨਸਾਨੀ ਬੱਚੇ ਨੂੰ ਜਨਮ ਦੇਣ ਦਾ ਦਾਅਵਾ ਝੂਠਾ ਹੈ। ਹੋ ਸਕਦਾ ਹੈ ਕਿ ਜੀਨਸ ਦੀ ਗੜਬੜੀ ਕਾਰਨ ਇਹ ਬੱਚਾ ਇਸ ਤਰ੍ਹਾਂ ਦਾ ਹੋਇਆ ਹੋਵੇਗਾ। 
ਹਾਲਾਂਕਿ ਡਾ. ਮਰਵੇਬੀ ਦਾ ਕਹਿਣਾ ਹੈ ਕਿ ਗਰਭ 'ਚ ਇਹ ਬੱਚਾ ਪਲ ਰਿਹਾ ਸੀ ਤਾਂ ਉਸ ਸਮੇਂ ਮੱਛਰਾਂ ਦਾ ਪ੍ਰਕੋਪ ਸੀ ਤੇ ਇਸ ਕਾਰਨ ਇਸ ਬੱਚੇ ਨੂੰ ਗਰਭ 'ਚ ਹੀ ਕੋਈ ਬੀਮਾਰੀ ਲੱਗ ਗਈ ਹੋਵੇਗੀ।