ਸ਼ਾਇਰ ਸ਼ੰਮੀ ਜਲੰਧਰੀ ਦਾ ਕਾਵਿ ਸੰਗ੍ਰਹਿ ਐਡੀਲੇਡ 'ਚ ਲੋਕ ਅਰਪਣ

10/12/2020 2:09:55 AM

ਐਡੀਲੇਡ, (ਕਰਨ ਬਰਾੜ)- ਅਦਬੀ ਸਾਂਝ ਆਸਟ੍ਰੇਲੀਆ ਨੇ ਐਡੀਲੇਡ ਦੀਆਂ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਾਇਰ ਸ਼ੰਮੀ ਜਲੰਧਰੀ ਦੀ ਕਿਤਾਬ 'ਪਹਿਲੀ ਬਾਰਿਸ਼' ਸੰਬੰਧੀ ਗੋਸ਼ਟੀ ਅਤੇ ਲੋਕ ਅਰਪਣ ਸਮਾਗਮ ਕਰਵਾਇਆ ਗਿਆ। 

ਇਸਸਮਾਗਮ ਵਿਚ ਦੋਹਾਂ ਪੰਜਾਬ ਦੇ ਉੱਘੇ ਸ਼ਾਇਰਾਂ ਤੋਂ ਇਲਾਵਾ ਸੱਭਿਆਚਾਰਕ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਰਵੀਂ ਹਾਜ਼ਰੀ ਭਰੀ। ਬਲਜੀਤ ਮਲਹਾਂਸ ਨੇ ਮੰਚ ਸੰਚਾਲਨ ਦਾ ਖ਼ੂਬਸੂਰਤ ਆਗਾਜ਼ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਸਮਾਗਮ ਵਿਚ ਹਾਜ਼ਰ ਸਰੋਤਿਆਂ ਨੇ ਪੁਸਤਕ ਸਬੰਧੀ ਲੇਖਕ ਨਾਲ ਭਰਵਾਂ ਸੰਵਾਦ ਰਚਾਇਆ। ਇਸ ਕਿਤਾਬ ਸਬੰਧੀ ਭਰਵੀਂ ਗੱਲ-ਬਾਤ ਦੌਰਾਨ ਇਹ ਗੱਲ ਉੱਭਰ ਕੇ ਸਾਹਮਾਣੇ ਆਈ ਕਿ ਸ਼ੰਮੀ ਜਲੰਧਰੀ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਬੇਹੱਦ ਸਾਦੀ ਤੇ ਰੌਚਕ ਭਾਸ਼ਾ ਵਿਚ ਲਿਖ ਕੇ ਪਾਠਕਾਂ ਦੀ ਭਰਵੀਂ ਦਾਦ ਖੱਟ ਰਹੇ ਹਨ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸ਼ਾਇਰ ਨਾਲ ਜ਼ਿੰਦਗੀ ਦੀਆਂ ਸਾਂਝਾ ਅਤੇ ਕਿਤਾਬ ਦੇ ਵੱਖ-ਵੱਖ ਪੱਖਾਂ ਬਾਰੇ ਆਪਣੇ ਵਿਚਾਰ ਰੱਖੇ। ਇਸ ਉਪਰੰਤ ਸਥਾਨਕ ਕਵੀਆਂ/ਕਵਿੱਤਰੀਆਂ ਨੇ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਹਾਜ਼ਰੀਨ ਦੀ ਭਰਵੀਂ ਦਾਦ ਖੱਟੀ। ਸਮਾਗਮ ਦੇ ਅਖੀਰ ਵਿਚ ਸ਼ਾਇਰ ਸ਼ੰਮੀ ਜਲੰਧਰੀ, ਗੀਤਕਾਰ ਮਦਨ ਜਲੰਧਰੀ, ਗਾਇਕ ਸ਼ੌਕਤ ਅਲੀ ਦੀਵਾਨਾ ਨੂੰ ਸਨਮਾਨਤ ਕੀਤਾ ਗਿਆ।

Lalita Mam

This news is Content Editor Lalita Mam