ਸ਼ਾਰਕ ਮੱਛੀਆਂ ਨੂੰ ਪਸੰਦ ਆਉਂਦੈ ਜੈਜ਼ ਮਿਊਜ਼ਿਕ : ਅਧਿਐਨ

05/09/2018 2:46:16 PM

ਮੈਲਬੌਰਨ (ਭਾਸ਼ਾ)- ਵਿਗਿਆਨੀਆਂ ਦਾ ਆਖਣਾ ਹੈ ਕਿ ਸ਼ਾਰਕ ਮੱਛੀਆਂ ਸਾਡੀ ਸੋਚ ਦੇ ਮੁਕਾਬਲੇ ਜ਼ਿਆਦਾ ਅਕਲਮੰਦ ਹੋ ਸਕਦੀਆਂ ਹਨ ਅਤੇ ਜੈਜ਼ ਮਿਊਜ਼ਿਕ ਉਨ੍ਹਾਂ ਦਾ ਪਸੰਦੀਦਾ ਬਣ ਸਕਦਾ ਹੈ। ਆਸਟ੍ਰੇਲੀਆ ਦੀ ਮੈਕਕਵੇਰੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਛੋਟੀ ਜਿਹੀ ਪੋਰਟ ਜੈਕਸਨ ਸ਼ਾਰਕ ਨੂੰ ਖਾਣ ਦੇ ਸਾਮਾਨ ਦਾ ਲਾਲਚ ਦੇ ਕੇ ਸੰਗੀਤ ਦੇ ਨਾਲ ਖੁਦ ਨੂੰ ਜੋੜਣ ਦੀ ਟ੍ਰੇਨਿੰਗ ਦਿੱਤੀ। ਜੈਜ਼ ਸੰਗੀਤ ਵੱਜਣ ਉੱਤੇ ਸ਼ਾਰਕ ਸਵਾਦੀ ਖਾਣੇ ਲਈ ਫੀਡਿੰਗ ਸਟੇਸ਼ਨ ਉੱਤੇ ਪਹੁੰਚ ਜਾਂਦੀ ਸੀ। ਮੁੱਖ ਖੋਜਕਰਤਾ ਕੈਟਰੀਨਾ ਵਿਲਾ ਪੋਕਾ ਨੇ ਦੱਸਿਆ ਕਿ ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਆਵਾਜ਼ ਬਹੁਤ ਮਹੱਤਵਪੂਰਨ ਹੈ। ਪਾਣੀ ਅੰਦਰ ਆਵਾਜ਼ ਦੀ ਗਤੀ ਤੇਜ਼ ਹੁੰਦੀ ਹੈ ਅਤੇ ਮੱਛੀਆਂ ਭੋਜਣ ਲੱਭਣ, ਲੁੱਕਣ ਅਤੇ ਇਥੋਂ ਤੱਕ ਕਿ ਗੱਲਬਾਤ ਲਈ ਵੀ ਇਸ ਦੀ ਵਰਤੋਂ ਕਰਦੀਆਂ ਹਨ। ਇਸ ਨਾਲ ਸਬੰਧਿਤ ਹੋਰ ਅਧਿਐਨ ਵੀ ਦਰਸ਼ਾਉਂਦੇ ਹਨ ਕਿ ਸ਼ਾਰਕ ਕਿਸ਼ਤੀਆਂ ਦੀ ਆਵਾਜ਼ ਨੂੰ ਵੀ ਭੋਜਨ ਦੇ ਨਾਲ ਜੋੜਦੀਆਂ ਹਨ। ਇਹ ਅਧਿਐਨ ਐਨੀਮਲ ਕਾਰਗਿਨਸ਼ਨ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ।


Related News